ਫ਼ਾਜ਼ਿਲਕਾ, 1 ਜਨਵਰੀ (ਦਵਿੰਦਰ ਪਾਲ ਸਿੰਘ)-ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ 'ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਤੇ ਬਨੇਗਾ ਪ੍ਰਾਪਤੀ' ਵਿਸ਼ੇ 'ਤੇ ਇਕ ਵਿਸ਼ੇਸ਼ ਸੈਮੀਨਾਰ ਸਥਾਨਕ ਓਰਬਿਟ ਪੈਲੇਸ ਵਿਖੇ ਕਰਵਾਇਆ | ਸਮਾਗਮ ਵਿਚ ਵੱਖ-ਵੱਖ ਪਿੰਡਾਂ 'ਚੋਂ ਸੈਂਕੜੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸੈਮੀਨਾਰ 'ਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਉਸਾਰੀ ਕਿਰਤੀ ਮਜ਼ਦੂਰ ਯੂਨੀਅਨ ਦੇ ਸੂਬਾਈ ਸਹਾਇਕ ਸਕੱਤਰ ਪਰਮਜੀਤ ਸਿੰਘ ਢਾਬਾਂ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਵੀ ਹਾਜ਼ਰ ਸਨ | ਸਮਾਗਮ ਦੀ ਪ੍ਰਧਾਨਗੀ ਹਰਭਜਨ ਛੱਪੜੀ ਵਾਲਾ, ਮੋਨਿਕਾ ਨਵਾਂ ਸਲੇਮਸ਼ਾਹ ਅਤੇ ਡਾ. ਸਰਬਜੀਤ ਬਨਵਾਲਾ ਨੇ ਕੀਤੀ | ਇਸ ਮੌਕੇ ਸੈਮੀਨਾਰ ਦਾ ਉਦਘਾਟਨ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜ ਭੈਣੀ ਨੇ ਕੀਤਾ | ਇਸ ਮੌਕੇ ਹਾਜ਼ਰੀਨ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਸਮੁੱਚਾ ਜੀਵਨ ਸੰਘਰਸ਼ ਤੇ ਕੁਰਬਾਨੀਆਂ ਭਰਿਆ ਹੈ | ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਨੇ ਨਾਟਕੀ ਢੰਗ ਨਾਲ ਦੋ ਲੋਕ ਵਿਰੋਧੀ ਬਿੱਲਾ ਦਾ ਵਿਰੋਧ ਕਰਨ ਲਈ ਦਿੱਲੀ ਡੀ ਕੇਂਦਰੀ ਅਸੰਬਲੀ ਵਿਚ ਬੰਬ ਸੁੱਟੇ ਸਨ, ਸ਼ਹੀਦ ਊਧਮ ਸਿੰਘ ਨੇ ਵੀ ਭਗਤ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਮਕਸਦ ਦੀ ਪੂਰਤੀ ਲਈ ਇਕ ਖ਼ਾਸ ਦਿਨ ਦੀ ਚੋਣ ਕਰਕੇ ਆਪਣਾ ਨਾਟਕੀ ਐਕਸ਼ਨ ਕੀਤਾ ਸੀ | ਕਾਮਰੇਡ ਜਗਰੂਪ ਨੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਅੱਜ ਦੀ ਨੌਜਵਾਨਾਂ ਪੀੜ੍ਹੀ ਨੂੰ ਸ਼ਹੀਦ ਊਧਮ ਸਿੰਘ ਦੇ ਜੀਵਨ ਫ਼ਲਸਫ਼ੇ ਤੋਂ ਸਿੱਖ ਕੇ ਬਨੇਗਾ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ | ਇਸ ਮੌਕੇ ਬਿੰਦਰ ਘੂਰੀ, ਪੰਮਾ ਥਾਰੇਵਾਲਾ, ਕਰਨੈਲ ਬੱਘੇਕਾ, ਰਾਜਵਿੰਦਰ ਨਿਉਲਾ, ਕੁਲਦੀਪ ਬੱਖੂਸ਼ਾਹ, ਹੁਸ਼ਿਆਰ ਕਾਵਾਂਵਾਲੀ, ਪ੍ਰੇਮ ਗ਼ੁਲਾਮ ਰਸੂਲ, ਅਸ਼ੋਕ ਸੈਦੋ ਕੇ, ਡਾ.ਹਰਸੁਰੇਸ਼ ਹਸਤਾ ਕਲਾਂ, ਕਰਨ ਸੈਦੋ ਕੇ , ਬਲਵਿੰਦਰ ਝੰਗੜ ਭੈਣੀ, ਜੰਮੂ ਰਾਮ ਬੰਨਵਾਲਾ ਆਪਣੇ ਆਪਣੇ ਜਥੇ ਲੈ ਕੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ |