08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰੂ ਨਾਨਕ ਖ਼ਾਲਸਾ ਸਕੂਲ 'ਚ 10ਵੇਂ ਗੁਰਮਤਿ ਕੈਂਪ ਦੀ ਹੋਈ ਸਮਾਪਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਅਬੋਹਰ, 1 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਗੁਰੂ ਨਾਨਕ ਖ਼ਾਲਸਾ ਸਕੂਲ ਵਿਖੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਤੇ ਗੁਰੂ ਦੇ ਹੋਰ ਪਿਆਰੇ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ 10ਵੇਂ ਹਫ਼ਤਾਵਾਰੀ ਗੁਰਮਤਿ ਕੈਂਪ ਦੀ ਉਤਸ਼ਾਹ ਭਰੀ ਸਮਾਪਤੀ ਹੋਈ | ਇਸ ਦੌਰਾਨ ਬੱਚਿਆਂ ਨੇ ਕੈਂਪ 'ਚ ਲਈ ਸਿੱਖਿਆ ਦਾ ਸੰਗਤਾਂ ਵਿਚ ਪ੍ਰਦਰਸ਼ਨ ਵੀ ਕੀਤਾ | ਪ੍ਰਬੰਧਕ ਸਚਿਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਈਰਖਾ ਨਫ਼ਰਤ ਛੱਡ ਕੇ ਸੱਚੇ ਮਨ ਨਾਲ ਸਮਾਜ ਵਿਚ ਸੇਵਾ ਕਰਨੀ ਚਾਹੀਦੀ ਹੈ ਤੇ ਖ਼ਾਸ ਤੌਰ 'ਤੇ ਇਨ੍ਹਾਂ ਬੱਚਿਆਂ ਨੂੰ ਦੁਨਿਆਵੀ ਗਿਆਨ ਦੇ ਨਾਲ ਰੂਹਾਨੀ ਗਿਆਨ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ | ਗੁਰਮਤਿ ਕੈਂਪ 'ਚ ਵੱਖ-ਵੱਖ ਸਕੂਲਾਂ ਦੇ ਲਗਪਗ 150 ਬੱਚਿਆਂ ਨੇ ਭਾਗ ਲਿਆ | ਕੈਂਪ 'ਚ ਜੋ ਵੀ ਗਤੀਵਿਧੀਆਂ ਕਰਵਾਈਆਂ ਗਈਆਂ, ਉਨ੍ਹਾਂ ਨੂੰ ਇਲਾਕੇ ਦੀ ਪਹੁੰਚੀ ਸੰਗਤ ਦੇ ਸਾਹਮਣੇ ਬੱਚਿਆਂ ਨੇ ਬਾਖ਼ੂਬੀ ਪੇਸ਼ ਕੀਤਾ | ਇਸ ਦੌਰਾਨ ਕੈਂਪ 'ਚ ਗੁਰਬਾਣੀ ਸੰਥਿਆ, ਨੈਤਿਕ ਸਿੱਖਿਆ, ਇਤਿਹਾਸਕ ਜਾਣਕਾਰੀ, ਸੁੰਦਰ ਲਿਖਾਈ, ਹਰਮੋਨੀਅਮ, ਗਤਕਾ, ਦਸਤਾਰ ਦੁਮਾਲਾ ਸਿਖਲਾਈ, ਸਵਾਲ ਜਵਾਬ, ਪੇਂਟਿੰਗ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ | ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਸਿੱਖ ਜਥੇਬੰਦੀਆਂ, ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸੰਗਤਾਂ ਨੇ ਪਹੁੰਚ ਕੇ ਬੱਚਿਆਂ ਦਾ ਹੌਸਲਾ ਵਧਾਇਆ | ਗੁਰਮਤਿ ਕੈਂਪ 'ਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਅਤੇ ਸਾਹਿਬਜ਼ਾਦਿਆਂ ਦਾ ਲਿਟਰੇਚਰ ਵੰਡ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਕੈਂਪ ਸਟਾਫ਼ ਮੈਂਬਰ ਕਾਂਤਾ ਦਾਬੜਾ, ਪਿ੍ਅੰਕਾ ਚੁੱਘ, ਪ੍ਰਗਤੀ ਕੌਰ, ਜੈਸਮੀਨ ਕੌਰ, ਭਾਈ ਗਗਨਦੀਪ ਸਿੰਘ, ਕੋਚ ਲਵਪ੍ਰੀਤ ਸਿੰਘ, ਕਮਲਜੀਤ ਸਿੰਘ, ਦਿਲਬਾਗ ਸਿੰਘ, ਅੰਮਿ੍ਤਪਾਲ ਸਿੰਘ, ਪਰਮਜੀਤ ਪੰਮਾ, ਸੁਖਮਨ, ਹਰਜੋਤ ਸਿੰਘ, ਜੱਗੀ ਸਿੰਘ, ਗੁਰਿੰਦਰ ਸਿੰਘ, ਵਿਕੀ ਗਿਲਹੋਤਰਾ, ਰਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਬ੍ਰਹਮ ਕੁਮਾਰ ਸੇਵਾ ਕੇਂਦਰ ਦੇ ਰਾਜਯੋਗ ਭਵਨ 'ਚ ਮਨਾਇਆ ਨਵਾਂ ਸਾਲ <br/>
Ad Position 24