11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੇਵਾ ਮੁਕਤ ਫ਼ੌਜੀ ਨੂੰ ਵਿਦਾਇਗੀ ਪਾਰਟੀ

Ad Position 21
No active advertisement
ਅਜੀਤ ਡੈਸਕ 03-01-2026
ਬੱਲੂਆਣਾ, 2 ਜਨਵਰੀ (ਜਸਮੇਲ ਸਿੰਘ ਢਿੱਲ)-ਲਗਪਗ 18 ਸਾਲ ਫ਼ੌਜ ਵਿਚ ਸੇਵਾ ਕਰਨ ਪਿੱਛੋਂ ਸੇਵਾਮੁਕਤ ਹੋਏ ਗੁਰਭਗਤ ਸਿੰਘ ਪੱੁਤਰ ਸਵ. ਸੁਰਜੀਤ ਸਿੰਘ ਨੂੰ ਅੱਜ ਦੋਸਤਾਂ ਮਿੱਤਰਾਂ 'ਤੇ ਰਿਸ਼ਤੇਦਾਰਾਂ ਨੇ ਵਿਦਾਇਗੀ ਪਾਰਟੀ ਦਿੱਤੀ | ਫ਼ੌਜੀ ਗੁਰਭਗਤ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ 15 ਦਸੰਬਰ 2008 'ਚ ਉਹ ਫ਼ੌਜ ਵਿਚ ਭਰਤੀ ਹੋਏ ਸਨ | ਕਰੀਬ 17 ਸਾਲ ਫ਼ੌਜ ਦੀ ਨੌਕਰੀ ਕਰਨ ਪਿੱਛੋਂ ਉਹ ਸੇਵਾਮੁਕਤ ਹੋਏ ਹਨ | ਪਹਿਲੋਂ ਪਹਿਲ ਬੀਕਾਨੇਰ ਤੇ ਅੰਤ ਵਿਚ ਸ੍ਰੀਨਗਰ ਵਿਖੇ ਤਾਇਨਾਤ ਰਹੇ | ਇਸ ਸਮੇਂ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪ੍ਰਕਾਸ਼ ਆਰੰਭ ਕਰਕੇ ਭੋਗ ਪਾਏ ਗਏ | ਭੋਗ ਤੋਂ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ | ਇਸ ਸਮੇਂ ਇਲਾਕੇ ਦੀਆਂ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਾਜ਼ਿਲਕਾ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਸਿਮਰਜੀਤ ਸਿੰਘ ਰੁਕਨਪੁਰਾ ਹਲਕਾ ਬੱਲੂਆਣਾ ਤੋਂ 'ਆਪ' ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ
Ad Position 24