11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਾਜ਼ਿਲਕਾ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 03-01-2026
ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਫ਼ਾਜ਼ਿਲਕਾ ਦੀ ਗਊਸ਼ਾਲਾ ਰੋਡ, ਸੰਜੀਵ ਸਿਨੇਮਾ ਚੌਕ, ਅਬੋਹਰ ਰੋਡ, ਦਾਣਾ ਮੰਡੀ ਦੇ ਸਾਹਮਣੇ, ਫਲਾਈ ਓਵਰ ਨੇੜਿਓ, ਮਲੋਟ ਚੌਕ, ਮਹਾਜਨ ਮਾਰਕੀਟ, ਬੱਸ ਅੱਡਾ, ਅੰਡਰ ਬਿ੍ਜ, ਰੈੱਡਕਰਾਸ ਮਾਰਕੀਟ, ਹੋਟਲਾ ਬਾਜ਼ਾਰ, ਸਾਈਕਲਾਂ ਬਾਜ਼ਾਰ ਚੌਕ, ਸਾਈਕਲਾਂ ਬਾਜ਼ਾਰ, ਸ਼ਾਸਤਰੀ ਚੌਕ, ਵਾਣ ਬਾਜ਼ਾਰ, ਸਰਾਫ਼ਾਂ ਬਾਜ਼ਾਰ, ਚੌਕ ਘੰਟਾਘਰ, ਊਨ ਬਾਜ਼ਾਰ, ਬਜਾਜੀ ਬਾਜ਼ਾਰ, ਪੁਰਾਣਾ ਅਬੋਹਰੀ ਅੱਡਾ, ਗਾਂਧੀ ਚੌਕ, ਰਾਮ ਕੀਰਤਨ ਸਭਾ ਮੰਦਰ ਰੋਡ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜਾ ਸਕੇ ਸੰਪੂਰਨ ਹੋਇਆ | ਨਗਰ ਕੀਰਤਨ ਦੇ ਸੁਆਗਤ ਲਈ ਸਮੁੱਚੇ ਰੂਟ 'ਤੇ ਵੱਡੀ ਪੱਧਰ 'ਤੇ ਸਜਾਵਟੀ ਗੇਟ ਲਗਾਏ ਗਏ | ਸ਼ਹਿਰ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਤੇ ਥਾਂ-ਥਾਂ 'ਤੇ ਮਠਿਆਈਆਂ ਆਦਿ ਦੇ ਲੰਗਰ ਲੱਗੇ ਹੋਏ ਸਨ | ਨਗਰ ਕੀਰਤਨ ਦੇ ਮੂਹਰੇ ਛੋਟੇ ਛੋਟੇ ਬੱਚਿਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਪਾਲਕੀ ਸਾਹਿਬ 'ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਨਤਮਸਤਕ ਹੋ ਰਹੀਆਂ ਸਨ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਸ਼ਾਮਿਲ ਹੋਈਆਂ | ਇਸ ਮੌਕੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ, ਭਾਈ ਜਪਨੀਤ ਸਿੰਘ, ਬੀਬੀ ਤਿ੍ਪਤ ਕੌਰ ਦੇ ਜਥੇ ਵਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ | ਇਸ ਮੌਕੇ ਭਾਈ ਕੰਵਲਜੀਤ ਸਿੰਘ, ਭਾਈ ਦਵਿੰਦਰ ਪਾਲ ਸਿੰਘ, ਅਮਰਜੀਤ ਸਿੰਘ ਸੰਧੂ, ਬਲਬੀਰ ਸਿੰਘ, ਮਹਿੰਗਾ ਸਿੰਘ ਜੇ ਈ, ਮਾਸਟਰ ਸਰਬਜੀਤ ਸਿੰਘ, ਪਰਮਜੀਤ ਸਿੰਘ ਪਟਵਾਰੀ, ਅਮਰੀਕ ਸਿੰਘ, ਜਰਨੈਲ ਸਿੰਘ, ਪ੍ਰਭਜੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ ਰਾਣੂ, ਗੁਰਮੀਤ ਸਿੰਘ ਪੋਹਲੀ, ਦਵਿੰਦਰ ਸਿੰਘ ਅਹੂਜਾ, ਸੁਖਵਿੰਦਰ ਸਿੰਘ ਤਨੇਜਾ, ਪਰਮਜੀਤ ਸਿੰਘ ਫਾਰਮਾਸਿਸਟ, ਗੁਰਿੰਦਰ ਸਿੰਘ ਬੰਟੀ, ਗੁਰਪ੍ਰੀਤ ਸਿੰਘ ਜੱਗਾ, ਸਹਿਜਪਾਲ ਸਿੰਘ, ਗੁਰਵੰਤ ਸਿੰਘ ਬਰਾੜ ਅਭੁੱਨ, ਲਖਵਿੰਦਰ ਸਿੰਘ ਨੋਨਾ ਬਰਾੜ ਸਰਪੰਚ ਅਭੁੱਨ ਅਰਵਿੰਦਰ ਸਿੰਘ ਭੋਲਾ, ਬਰਜਿੰਦਰ ਸਿੰਘ ਬੇਦੀ, ਗੁਰਕੀਰਤ ਸਿੰਘ ਚੁੱਘ, ਅਮਰ ਸਿੰਘ ਕਾਠਪਾਲ, ਹਰਦਿਆਲ ਸਿੰਘ ਕਾਠਪਾਲ, ਪਿ੍ੰਸੀਪਲ ਨਰਿੰਦਰ ਸਿੰਘ, ਜੋਗਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਰਾਜੂ, ਨਰੈਣ ਸਿੰਘ ਬੈਂਕ ਵਾਲੇ, ਰਿੰਕੂ ਸੱਗੂ, ਡਾ. ਆਰ. ਪੀ. ਸਿੰਘ, ਗੁਰਵਿੰਦਰ ਸਿੰਘ ਸ਼ੇਰਾ, ਬਲਜੀਤ ਸਿੰਘ ਪਿੰਕੂ, ਮੋਨੂੰ ਸ਼ਾਹ, ਅਮਰੀਕ ਸਿੰਘ, ਗੁਰਜਿੰਦਰ ਸਿੰਘ, ਅਮਿੰਦਰ ਸਿੰਘ ਕਾਠਪਾਲ, ਹਰਮੰਦਰ ਸਿੰਘ ਬੱਸਾਂ ਵਾਲੇ, ਅਵਤਾਰ ਸਿੰਘ ਅਹੂਜਾ, ਘਮੰਡ ਸਿੰਘ ਅਹੂਜਾ, ਪਰਮਜੀਤ ਸਿੰਘ ਪੰਮਾ, ਸੁਖਵਿੰਦਰ ਸਿੰਘ ਪੱਪੂ ਤਨੇਜਾ, ਜਗਜੀਤ ਸਿੰਘ ਤਨੇਜਾ, ਹਰਦੀਪ ਸਿੰਘ, ਮਨਦੀਪ ਸਿੰਘ ਕੰਬੋਜ, ਹਰਭਜਨ ਸਿੰਘ ਕਾਠਪਾਲ, ਟੈਣੀ ਕਾਠਪਾਲ, ਅਮਿੰਦਰ ਸਿੰਘ ਕਾਠਪਾਲ, ਅਰਵਿੰਦਰ ਸਿੰਘ ਚੁੱਘ, ਅਮਨ ਦੁਰੇਜਾ ਆਦਿ ਨੇ ਪੂਰਨ ਸੇਵਾ ਨਿਭਾਈ | ਇਸ ਮੌਕੇ ਦਸਮੇਸ਼ ਆਟੋ ਸਟੋਰ ਵਾਲਿਆਂ ਵਲੋਂ ਫੁੱਲਾਂ ਦੀ ਅੰਮਿ੍ਤ ਵਰਖਾ ਕਰਦਿਆਂ ਪੰਜ ਪਿਆਰੇ ਸਾਹਿਬਾਨ ਨੂੰ ਸਨਮਾਨਿਤ ਕੀਤਾ | ਇਸੇ ਤਰ੍ਹਾਂ ਬਾਲਾ ਜੀ ਮੰਦਰ ਮਾਰਕੀਟ ਦੇ ਦੁਕਾਨਦਾਰਾਂ, ਸਪੇਅਰ ਪਾਰਟਸ ਮਾਰਕੀਟ ਦੇ ਦੁਕਾਨਦਾਰਾਂ, ਓਾਕਾਰ ਇੰਜੀਨੀਅਰਿੰਗ ਵਰਕਸ ਵਾਲਿਆਂ ਵਲੋਂ ਲੰਗਰ ਲਗਾਏ ਗਏ | ਇਸ ਤਰ੍ਹਾਂ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਵੀ ਅਬੋਹਰ ਰੋਡ 'ਤੇ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਅਤੇ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਕਲੀਨਿਕਾਂ ਰਾਹੀਂ ਫ਼ਾਜ਼ਿਲਕਾ ਜ਼ਿਲ੍ਹੇ 'ਚ ਲੋਕਾਂ ਨੂੰ ਮਿਲ ਰਹੀਆਂ ਨੇ ਵਿਸਤਰਿਤ ਸਿਹਤ ਸੇਵਾਵਾਂ-ਡਾ. ਕਵਿਤਾ... ਅਗਲੀ ਖ਼ਬਰ ਸੇਵਾ ਮੁਕਤ ਫ਼ੌਜੀ ਨੂੰ ਵਿਦਾਇਗੀ ਪਾਰਟੀ
Ad Position 24