17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਨੌਜਵਾਨ ਲੋਕ ਭਲਾਈ ਸਭਾ ਵਲੋਂ ਬੱਚਿਆਂ ਨੂੰ ਜਰਸੀਆਂ ਵੰਡੀਆਂ

Ad Position 21
No active advertisement
ਅਜੀਤ ਡੈਸਕ 24-01-2026
ਤਲਵੰਡੀ ਭਾਈ, 23 ਜਨਵਰੀ (ਰਵਿੰਦਰ ਸਿੰਘ ਬਜਾਜ)-ਸਥਾਨਕ ਨੌਜਵਾਨ ਲੋਕ ਭਲਾਈ ਸਭਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੇ 150 ਦੇ ਕਰੀਬ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ | ਇਸ ਮੌਕੇ ਕਲੱਬ ਦੇ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਕਲਸੀ ਨੇ ਕਿਹਾ ਕਿ ਸਾਡਾ ਕਲੱਬ ਪਿਛਲੇ 33 ਸਾਲ ਤੋਂ ਤਲਵੰਡੀ ਭਾਈ ਅਤੇ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ | ਅੱਜ ਦੇ ਇਸ ਪ੍ਰੋਗਰਾਮ ਲਈ ਸਾਨੂੰ ਸਾਡੇ ਤਲਵੰਡੀ ਭਾਈ ਦੇ ਐਨ. ਆਰ. ਆਈ. ਵੀਰ ਚੰਚਲ ਸਿੰਘ ਬਰਾੜ ਕੈਨੇਡੀਅਨ, ਨਿਰਮਲ ਸਿੰਘ, ਹਰਪ੍ਰੀਤ ਸਿੰਘ ਅਤੇ ਛਿੰਦਾ ਬਰਾੜ ਨੇ ਗ਼ਰੀਬ ਅਤੇ ਲੋੜਵੰਦ ਬੱਚਿਆਂ ਨੂੰ ਜਰਸੀਆਂ ਵੰਡਣ ਲਈ ਸਪੈਸ਼ਲ ਸਹਾਇਤਾ ਭੇਜੀ ਸੀ, ਜਿਸ ਤਹਿਤ ਅਸੀਂ ਅੱਜ ਗ਼ਰੀਬ ਅਤੇ ਲੋੜਵੰਦ ਬੱਚਿਆਂ ਨੂੰ ਜਰਸੀਆਂ ਦਿੱਤੀਆਂ ਹਨ | ਗੱਲਬਾਤ ਕਰਦੇ ਉਨ੍ਹਾਂ ਨੇ ਕਿਹਾ ਕਿ ਸਾਡੇ ਕਲੱਬ ਵਲੋਂ ਪਿਛਲੇ 25 ਸਾਲ ਤੋਂ ਤਲਵੰਡੀ ਭਾਈ ਵਿਚ ਸ਼ਵ ਯਾਤਰਾ ਵਾਹਨ ਦੀ ਸੇਵਾ ਚੱਲੀ ਆ ਰਹੀ ਹੈ, ਪਰ ਹੁਣ ਉਹ ਗੱਡੀ ਪੁਰਾਣੀ ਹੋਣ ਕਰਕੇ ਅਸੀਂ ਨਵਾਂ ਵਾਹਨ ਤਿਆਰ ਕਰ ਰਹੇ ਹਾਂ, ਜੋ ਕਿ ਅਗਲੇ ਮਹੀਨੇ ਤੋਂ ਸੇਵਾ ਲਈ ਸ਼ੁਰੂ ਹੋ ਜਾਵੇਗਾ | ਇਸ ਗੱਲਬਾਤ ਸਮੇਂ ਸਰਦਾਰ ਕਲਸੀ ਨਾਲ ਸੰਜੀਵ ਕੁਮਾਰ ਕਾਲਾ, ਕੁਲਦੀਪ ਸਿੰਘ ਕਮਰਾ, ਵਿਜੇ ਕੁਮਾਰ ਸਲੂਜਾ, ਅਮਰਜੀਤ ਸਿੰਘ ਬਿੱਟੂ, ਅਮਰਦੀਪ ਸਿੰਘ ਅਨੇਜਾ ਤੋਂ ਇਲਾਵਾ ਬਾਕੀ ਦੇ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਅਗਲੀ ਖ਼ਬਰ ਮੰਡੀ ਦੇ ਬਾਜ਼ਾਰ 'ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰੈਲੀ ਕੱਢੀ
Ad Position 24