ਜ਼ੀਰਾ, 23 ਜਨਵਰੀ (ਪ੍ਰਤਾਪ ਸਿੰਘ ਹੀਰਾ)-ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਨੇ ਨੈਸ਼ਨਲ ਸੜਕ ਸੁਰੱਖਿਆ ਅਭਿਆਨ ਮਹੀਨੇ ਦੇ ਤਹਿਤ ਟ੍ਰੈਫ਼ਿਕ ਪੁਲਿਸ ਦੇ ਸਹਿਯੋਗ ਨਾਲ 200 ਦੇ ਕਰੀਬ ਵੱਖ-ਵੱਖ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਗਏ | ਇਸ ਮੌਕੇ ਰਾਮ ਪ੍ਰਕਾਸ਼ ਰਿਟਾਇਰ ਐੱਸ. ਪੀ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਰਿਫ਼ਲੈਕਟਰ ਲਾਉਣ ਦੀ ਰਸਮ ਸ਼ੁਰੂਆਤ ਕੀਤੀ | ਇਸ ਮੌਕੇ ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ ਨੇ ਕਿਹਾ ਕਿ ਧੁੰਦ ਦੇ ਮੌਸਮ 'ਚ ਵਾਹਨਾਂ ਨੂੰ ਸਾਵਧਾਨੀ ਤੇ ਸੜਕ ਸੁਰੱਖਿਆ ਸੰਬੰਧੀ ਨਿਯਮਾਂ ਅਨੁਸਾਰ ਚੱਲਣ ਦੀ ਲੋੜ ਹੈ ਅਤੇ ਬਹੁਤ ਜ਼ਰੂਰਤ ਤੇ ਹੀ ਧੁੰਦ ਵਿਚ ਸਫ਼ਰ ਕਰਨਾ ਚਾਹੀਦਾ ਹੈ | ਇਸ ਦੌਰਾਨ ਸੁਖਦੇਵ ਬਿੱਟੂ ਵਿਜ ਪ੍ਰਧਾਨ, ਗੁਰਬਖ਼ਸ਼ ਵਿਜ ਕੈਸ਼ੀਅਰ, ਚਰਨਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ, ਵਿਜੈ ਮੋਂਗਾ ਵਾਈਸ ਪ੍ਰਧਾਨ, ਓਮ ਪ੍ਰਕਾਸ਼ ਪੁਰੀ ਵਾਈਸ ਪ੍ਰਧਾਨ, ਜੁਗਲ ਕਿਸ਼ੋਰ ਵਾਈਸ ਪ੍ਰਧਾਨ, ਰਿਪੀਨ ਅਰੋੜਾ, ਸੋਨੂੰ ਗੁਜਰਾਲ, ਮਾਸਟਰ ਹਰਭਜਨ ਸਿੰਘ, ਕਿ੍ਸ਼ਨ ਨਰੂਲਾ, ਜਸਦੀਪ ਸਿੰਘ, ਤੋਂ ਇਲਾਵਾ ਟ੍ਰੈਫ਼ਿਕ ਵਿਭਾਗ ਦੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |