ਜਲਾਲਾਬਾਦ, 30 ਜਨਵਰੀ (ਕਰਨ ਚੁਚਰਾ)-ਥਾਣਾ ਵੈਰੋਕੇ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐੱਸ. ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਹਰੀ ਚੰਦ ਪੁੱਤਰ ਐਸ਼ੀ ਲਾਲ ਵਾਸੀ ਚੱਕ ਕਬਰ ਵਾਲਾ ਉਰਫ਼ ਪੰਡਤਾ ਵਾਲੀਆ ਝੁੱਗੀਆਂ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਝਾੜੀਆਂ ਵਿਚ ਬੈਠਾ ਇਕਦਮ ਖੜ੍ਹਾ ਹੋ ਗਿਆ ਤਾਂ ਉਸ ਦੀ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਚੈਕਿੰਗ ਕੀਤੀ ਤਾਂ ਉਹ ਨਸ਼ੇ ਦਾ ਸੇਵਨ ਕਰ ਰਿਹਾ ਸੀ | ਜਿਸ ਤੋਂ ਇਕ ਲਾਈਟਰ, 10 ਰੁਪਏ ਦਾ ਸੜਿਆ ਨੋਟ ਤੇ ਸਿਲਵਰ ਪੰਨੀ ਬਰਾਮਦ ਹੋਈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |