08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਨੀਵੀਂਆਂ ਤਾਰਾਂ ਕਾਰਨ ਗੱਠਾਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 04-02-2026
ਅਬੋਹਰ, 3 ਫਰਵਰੀ (ਵਿਵੇਕ ਹੂੜੀਆ)-ਬੱਲੂਆਣਾ ਹਲਕੇ ਦੇ ਪਿੰਡ ਜੋਧਪੁਰ 'ਚ ਇਕ ਵੱਡਾ ਹਾਦਸਾ ਵਾਪਰ ਗਿਆ, ਜਿਥੇ 11 ਹਜ਼ਾਰ ਵੋਲਟੇਜ ਦੀਆਂ ਨੀਵੀਂਆਂ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਪਰਾਲੀ ਦੀਆਂ ਗੱਠਾਂ ਨਾਲ ਭਰੀ ਇਕ ਟਰੈਕਟਰ-ਟਰਾਲੀ ਨੂੰ ਭਿਆਨਕ ਅੱਗ ਲੱਗ ਗਈ | ਜਾਣਕਾਰੀ ਅਨੁਸਾਰ ਜਦੋਂ ਟਰੈਕਟਰ-ਟਰਾਲੀ ਪਿੰਡ 'ਚੋਂ ਲੰਘ ਰਹੀ ਸੀ ਤਾਂ ਰਸਤੇ ਵਿਚ ਬਿਜਲੀ ਦੀਆਂ ਤਾਰਾਂ ਕਾਫ਼ੀ ਨੀਵੀਂਆਂ ਹੋਣ ਕਾਰਨ ਉਹ ਟਰਾਲੀ ਨਾਲ ਛੂਹ ਗਈਆਂ, ਜਿਸ ਨਾਲ ਹੋਈ ਸਪਾਰਕਿੰਗ ਨੇ ਅੱਗ ਫੜ ਲਈ | ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿਚ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ | ਇਸ ਤੋਂ ਬਾਅਦ ਤੁਰੰਤ ਅਬੋਹਰ ਤੇ ਮਲੋਟ ਤੋਂ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਮੰਗਵਾਈਆਂ ਗਈਆਂ, ਜਿਨ੍ਹਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਮੌਕੇ 'ਤੇ ਮੌਜੂਦ ਹਰਪਿੰਦਰ ਸਿੰਘ ਨਿਵਾਸੀ ਮਸੀਤਾਂ ਢਾਬ ਵਾਲੀ ਤੇ ਭਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਵਾਪਰਿਆ ਹੈ | ਉਨ੍ਹਾਂ ਕਿਹਾ ਕਿ 11 ਹਜ਼ਾਰ ਵੋਲਟੇਜ਼ ਦੀਆਂ ਤਾਰਾਂ ਕਾਫ਼ੀ ਸਮੇਂ ਤੋਂ ਨੀਵੀਂਆਂ ਲਟਕ ਰਹੀਆਂ ਹਨ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਇਨ੍ਹਾਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਤੇ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਫਾਇਰ ਬਿ੍ਗੇਡ ਦੇ ਕਰਮਚਾਰੀ ਰਾਜੇਸ਼ ਕੁਮਾਰ ਤੇ ਏ. ਐੱਸ. ਆਈ. ਸਤਦੇਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਤੋਂ ਹੋਈ ਸਪਾਰਕਿੰਗ ਹੀ ਸਾਹਮਣੇ ਆਇਆ ਹੈ |
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਆਈ. ਈ. ਏ. ਟੀ. ਅਧਿਆਪਕਾਂ ਨੇ ਸਰਕਾਰ ਵਿਰੁੱਧ ਖੋਲਿ੍ਹਆ ਮੋਰਚਾ, ਕੱਲ੍ਹ ਮੁਹਾਲੀ ਵਿਖੇ 'ਮਹਾਂ ਰੈਲੀ... ਅਗਲੀ ਖ਼ਬਰ ਅਬੋਹਰ 'ਚ ਫ਼ਾਜ਼ਿਲਕਾ ਚੁੰਗੀ 'ਤੇ ਪੁਲਿਸ ਦੀ ਵਿਸ਼ੇਸ਼ ਨਾਕਾਬੰਦੀ, ਐੱਸ. ਐੱਸ. ਪੀ. ਗੁਰਮੀਤ ਸਿੰਘ ਰਹੇ ਮੌਕੇ 'ਤੇ ਮੌਜ...
Ad Position 24