ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)-ਆਈ. ਈ. ਏ. ਟੀ. ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਮੈਡਮ ਪਰਮਜੀਤ ਕੌਰ ਪੱਖੋਵਾਲ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਸਰਕਾਰ ਵਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨ ਦੇ ਰੋਸ ਵਜੋਂ 5 ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਸੂਬਾ ਪੱਧਰੀ ਮਹਾਂ ਰੈਲੀ ਕਰਨ ਤੇ ਡੀ. ਪੀ. ਆਈ. ਦਫ਼ਤਰ ਦਾ ਘਿਰਾਓ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ 16-17 ਸਾਲਾਂ ਤੋਂ ਸਰਕਾਰੀ ਸਕੂਲਾਂ 'ਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾ ਰਹੇ ਹਨ | ਅਧਿਆਪਕਾਂ ਕੋਲ ਐਮ. ਏ., ਬੀ. ਐੱਡ, ਟੈਟ ਪਾਸ ਹੋਣ ਤੋਂ ਇਲਾਵਾ ਸਪੈਸ਼ਲ ਐਜੂਕੇਸ਼ਨ ਦੀਆਂ ਡਿਗਰੀਆਂ ਤੇ ਈ. ਟੀ. ਟੀ., ਐਨ. ਟੀ. ਟੀ. ਵਰਗੇ ਡਿਪਲੋਮੇ ਹਨ | ਇਸ ਦੇ ਬਾਵਜੂਦ ਸਿੱਖਿਆ ਵਿਭਾਗ ਨੇ ਨਵੀਂ ਪਾਲਿਸੀ ਤਹਿਤ ਉਨ੍ਹਾਂ ਨੂੰ 'ਟਰੇਂਡ ਕੇਡਰ' (ਗਰੁੱਪ-ਸੀ) ਵਿਚ ਸ਼ਾਮਲ ਕਰਨ ਦੀ ਬਜਾਏ, ਸਿਰਫ਼ 12ਵੀਂ ਪਾਸ ਦਿਖਾ ਕੇ 'ਗਰੁੱਪ-ਡੀ' ਵਿਚ ਪਾ ਦਿੱਤਾ ਹੈ, ਜੋ ਕਿ ਉਨ੍ਹਾਂ ਨਾਲ ਸਰਾਸਰ ਧੱਕਾ ਹੈ | ਸੂਬਾ ਪ੍ਰਧਾਨ ਪਰਮਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਪੜ੍ਹੇ-ਲਿਖੇ ਵਰਗ ਨੂੰ ਚਪੜਾਸੀ ਦੀ ਨੌਕਰੀ ਨਹੀਂ ਕਰਨ ਦਿੱਤੀ ਜਾਵੇਗੀ, ਪਰ ਵਿਭਾਗ ਨੇ ਉੱਚ ਡਿਗਰੀਆਂ ਵਾਲੇ ਅਧਿਆਪਕਾਂ ਨੂੰ ਚਪੜਾਸੀ ਦੇ ਬਰਾਬਰ ਗਰੁੱਪ ਵਿਚ ਰੱਖ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਵਾਰ-ਵਾਰ ਮਿਲਣ ਦੇ ਬਾਵਜੂਦ ਸਿਰਫ਼ ਲਾਰੇ ਹੀ ਮਿਲੇ ਹਨ | ਜਥੇਬੰਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 5 ਫਰਵਰੀ ਦੀ ਰੈਲੀ ਦੌਰਾਨ ਕਿਸੇ ਵੀ ਅਧਿਆਪਕ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਡੀ. ਪੀ. ਆਈ. ਐਲੀਮੈਂਟਰੀ, ਸਿੱਖਿਆ ਸਕੱਤਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਮੀਟਿੰਗ 'ਚ ਸਟੇਟ ਵਾਈਸ ਪ੍ਰਧਾਨ ਗੁਰਦੇਵ ਸਿੰਘ, ਕੁਲਦੀਪ ਕੌਰ, ਸਟੇਟ ਵਿੱਤ ਸਕੱਤਰ ਸ਼੍ਰੀਮਤੀ ਪ੍ਰੀਆ ਸ਼ਰਮਾ, ਸ੍ਰੀਮਤੀ ਕੁਲਵਿੰਦਰ ਕੌਰ ਸਟੇਟ ਕਮੇਟੀ ਆਗੂ, ਬੂਟਾ ਸਿੰਘ, ਗੁਰਤੇਜ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਧਿਆਨ ਸਿੰਘ, ਮੈਡਮ ਮਮਤਾ, ਹੈਪੀ ਸਿੰਘ, ਬੇਅੰਤ ਸਿੰਘ, ਧਰਵਿੰਦਰ ਸਿੰਘ, ਮੈਡਮ ਸੁਮਿਤਰਾ ਕੰਬੋਜ, ਕੁਲਵਿੰਦਰ ਸਿੰਘ ਨਾੜੂ, ਸੁਭਾਸ਼ ਗਨੋਟਾ, ਸੋਹਣ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਕੌਰ, ਸ਼ਮਾ ਪਾਹਵਾ, ਪ੍ਰਭਜਿੰਦਰ ਸਿੰਘ ਬਾਠ, ਨਰਿੰਦਰ ਕੌਰ, ਹਰਦੇਵ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਦੀਪਕ ਕੁਮਾਰ, ਸੰਸਾਰ ਸਿੰਘ, ਸਰਬਜੀਤ ਕੌਰ, ਹਰਮਨਜੋਤ ਕੌਰ, ਅੰਮਿ੍ਤਪਾਲ ਕੌਰ, ਕਪਿਲ ਜੋਸ਼ੀ, ਇੰਦਰਜੀਤ ਕੌਰ, ਮੈਡਮ ਰਮਨ, ਮਨਦੀਪ ਕੁਮਾਰ, ਸਵਰਨ ਸਿੰਘ, ਸੁਰਿੰਦਰ ਸਿੰਘ, ਬੂਟਾ ਸਿੰਘ, ਮਦਨ ਲਾਲ, ਮੁਕੇਸ਼ ਕੁਮਾਰ, ਸ਼ਰਨਦੀਪ ਕੌਰ, ਸੀਮਾ ਰਾਣੀ, ਮਮਤਾ ਰਾਣੀ, ਰਜਨੀ ਬਾਲਾ, ਸੁਨੀਲ ਕੁਮਾਰ ਆਦਿ ਸਾਥੀ ਹਾਜ਼ਰ ਸਨ |