ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)-ਪਿੰਡ ਬੋਦੀ ਵਾਲਾ ਪੀਥਾ ਵਿਖੇ ਬਾਬਾ ਭੋਲਾ ਗਿਰੀ ਸਪੋਰਟਸ ਕਲੱਬ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਇਕ ਵਿਸ਼ਾਲ ਕਿ੍ਕਟ ਟੂਰਨਾਮੈਂਟ ਦਾ ਆਯੋਜਨ ਕੀਤਾ | ਟੂਰਨਾਮੈਂਟ 'ਚ ਇਲਾਕੇ ਦੀਆਂ ਕੁੱਲ 42 ਟੀਮਾਂ ਨੇ ਹਿੱਸਾ ਲਿਆ | ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 'ਚ ਫ਼ਾਜ਼ਿਲਕਾ (ਰਾਹੁਲ ਵਾਰਡ) ਦੀ ਟੀਮ ਨੇ ਭਾਗੂ ਦੀ ਟੀਮ ਨੂੰ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਟਰਾਫ਼ੀ 'ਤੇ ਕਬਜ਼ਾ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੀ ਪੂਜਾ ਲੂਥਰਾ ਸਚਦੇਵਾ ਤੇ ਅਜੇ ਸਚਦੇਵਾ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ | ਆਪਣੇ ਸੰਬੋਧਨ ਵਿਚ ਪੂਜਾ ਲੂਥਰਾ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਅਨੁਸ਼ਾਸਨ ਤੇ ਸਿਹਤ ਪ੍ਰਤੀ ਜਾਗਰੂਕ ਕਰਦੇ ਹਨ | ਅਜੇ ਸਚਦੇਵਾ ਨੇ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਪਿੰਡ ਦੀ ਸਰਪੰਚ ਸ਼ਕੀਲਾ ਦੇਵੀ ਸਮੇਤ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ | ਇਸ ਮੌਕੇ ਕਲੱਬ ਮੈਂਬਰ ਰਮੇਸ਼ ਕੁਮਾਰ ਨੈਨ, ਪਵਨ ਕੁਮਾਰ ਨੈਨ, ਰਾਕੇਸ਼ ਕੰਸੂਜੀਆ, ਪਿ੍ੰਸ ਸ਼ਰਮਾ, ਸੌਰਵ ਨੈਨ, ਆਰਿਸ਼ ਨੈਨ, ਮੁਕੇਸ਼ ਨੈਨ, ਸੰਨ੍ਹੀ ਸਾਹੂ, ਆਸ਼ੀਸ਼ ਸੁਆਮੀ, ਕੁਲਦੀਪ ਨੈਨ (ਕੋਚ) ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |