08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਅਬੋਹਰ ਅਕਸ ਦੀ ਟੀਮ ਨੇ ਬਰਨਾਲਾ ਨਾਟਕ ਮੇਲੇ 'ਚ ਇਨਾਮ ਜਿੱਤੇ

Ad Position 21
No active advertisement
ਅਜੀਤ ਡੈਸਕ 04-02-2026
ਅਬੋਹਰ, 3 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸ੍ਰੀ ਮਹਾਂ ਸ਼ਕਤੀ ਕਲਾ ਮੰਚ ਵਲੋਂ ਬਰਨਾਲਾ 'ਚ ਕਰਵਾਏ ਦੋ-ਰੋਜ਼ਾ ਉੱਤਰੀ ਭਾਰਤ ਨਾਟਕ ਮੇਲੇ 'ਚ ਅਬੋਹਰ ਦੀ ਪ੍ਰਮੁੱਖ ਥੀਏਟਰ ਸੰਸਥਾ 'ਅਕਸ ਅਬੋਹਰ' ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਵੱਡੇ ਇਨਾਮ ਹਾਸਿਲ ਕੀਤੇ | ਸੰਸਥਾ ਦੇ ਪੈੱ੍ਰਸ ਸਕੱਤਰ ਰਾਘਵ ਨਾਗਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰਿੰਦਰ ਨਰੂਲਾ ਵਲੋਂ ਲਿਖਿਆ ਤੇ ਦੀਪਕ ਕੰਬੋਜ ਵਲੋਂ ਨਿਰਦੇਸ਼ਤ ਨੁੱਕੜ ਨਾਟਕ 'ਨਸ਼ਾ' ਦਾ ਮੰਚਨ ਕਰਕੇ ਟੀਮ ਨੇ ਉਤਸ਼ਾਹ ਵਧਾਊ ਇਨਾਮ ਹਾਸਿਲ ਕੀਤਾ | ਇਸ ਨਾਟਕ ਲਈ ਅਨਮੋਲ ਨੂੰ ਪੂਰੇ ਮੇਲੇ ਵਿਚ ਤੀਜਾ ਸਭ ਤੋਂ ਵਧੀਆ ਅਦਾਕਾਰ ਚੁਣਿਆ ਗਿਆ ਜਦ ਕਿ ਗਣੇਸ਼ ਨੇ ਟੀਮ ਦਾ ਸਭ ਤੋਂ ਵਧੀਆ ਅਦਾਕਾਰ ਦਾ ਖ਼ਿਤਾਬ ਜਿੱਤਿਆ | ਇਸ ਨੁੱਕੜ ਨਾਟਕ ਦੀ ਸਫਲਤਾ 'ਚ ਅਨਮੋਲ, ਗਣੇਸ਼, ਗੁਰਲਵਪ੍ਰੀਤ, ਸੰਨ੍ਹੀ, ਸਾਹਿਲ, ਅਮਨ, ਦੀਪਾਂਸ਼ੂ ਤੇ ਨਿਧੀ ਵਰਮਾ ਨੇ ਮੁੱਖ ਭੂਮਿਕਾ ਨਿਭਾਈ | ਨਾਟਕ ਮੇਲੇ ਦੌਰਾਨ ਸਟੇਜ ਪਲੇਅ ਮੁਕਾਬਲੇ ਵਿਚ ਅਕਸ ਅਬੋਹਰ ਦੇ ਸੰਸਥਾਪਕ ਸੁਰਿੰਦਰ ਨਰੂਲਾ ਦੇ ਨਿਰਦੇਸ਼ਤ ਨਾਟਕ 'ਸੇਲਜ਼ਮੈਨ' ਨੇ ਆਪਣੀ ਛਾਪ ਛੱਡਦੇ ਹੋਏ ਦੂਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਵਿਅਕਤੀਗਤ ਪ੍ਰਾਪਤੀਆਂ 'ਚ ਸੁਰਿੰਦਰ ਨਰੂਲਾ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਓਵਰਆਲ ਸਰਬੋਤਮ ਅਦਾਕਾਰ ਤੇ ਵੈਭਵੀ ਨੂੰ ਨਾਟਕ ਦੇ ਸਰਬੋਤਮ ਮਹਿਲਾ ਅਦਾਕਾਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਅਕਸ ਅਬੋਹਰ ਦੀ ਇਸ ਮਹੱਤਵਪੂਰਨ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਗਤ ਵਰਮਾ, ਅਮਨਦੀਪ, ਵਿਕਰਮ ਕਾਮਰਾ, ਸਤੀਸ਼ ਪਟੇਲ, ਅੰਜਾਮ ਗੁਲ੍ਹਾਟੀ ਤੇ ਬਾਬੀ ਸੰਧਾਂ ਸਮੇਤ ਪੂਰੀ ਟੀਮ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਵੀ ਆਸ ਕੀਤੀ | ਅਕਸ ਅਬੋਹਰ ਨੇ ਆਪਣੀ ਜਿੱਤ ਸਵ. ਡਾ. ਗੌਰਵ ਵਿੱਜ ਨੂੰ ਸਮਰਪਿਤ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਖੇਤਰਾਂ 'ਚ 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਨੇ ਕੱਸੀ ਕਮਰ ਅਗਲੀ ਖ਼ਬਰ ਸ਼ਹਿਰ ਦੇ ਹਰ ਨਾਗਰਿਕ ਨੂੰ ਮਿਲੇਗਾ ਸਿਹਤ ਬੀਮਾ ਯੋਜਨਾ ਦਾ ਲਾਭ-ਅਰੁਣ ਨਾਰੰਗ
Ad Position 24