08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸ਼ਹਿਰੀ ਖੇਤਰਾਂ 'ਚ 100 ਫ਼ੀਸਦੀ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਨੇ ਕੱਸੀ ਕਮਰ

Ad Position 21
No active advertisement
ਅਜੀਤ ਡੈਸਕ 04-02-2026
ਫ਼ਾਜ਼ਿਲਕਾ, 3 ਫਰਵਰੀ (ਦਵਿੰਦਰ ਪਾਲ ਸਿੰਘ)-ਸ਼ਹਿਰੀ ਖੇਤਰਾਂ 'ਚ ਟੀਕਾਕਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਦਫ਼ਤਰ ਵਿਖੇ 'ਸਟਰੈਂਥਨਿੰਗ ਆਫ਼ ਅਰਬਨ ਇਮਿਊਨਾਈਜ਼ੇਸ਼ਨ' ਵਿਸ਼ੇ ਤਹਿਤ ਇਕ ਅਹਿਮ ਮੀਟਿੰਗ ਕੀਤੀ ਗਈ | ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਵਲੋਂ ਕੀਤੀ ਮੀਟਿੰਗ 'ਚ ਫ਼ਾਜ਼ਿਲਕਾ, ਅਬੋਹਰ ਤੇ ਜਲਾਲਾਬਾਦ ਦੇ ਸਿਵਲ ਹਸਪਤਾਲਾਂ ਦੇ ਸਟਾਫ਼ ਤੇ ਸਿਹਤ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ ਸ਼ਹਿਰਾਂ ਵਿਚ ਵਧ ਰਹੀ ਆਬਾਦੀ, ਪ੍ਰਵਾਸੀ ਪਰਿਵਾਰਾਂ ਤੇ ਝੁੱਗੀ-ਝੌਂਪੜੀਆਂ ਵਿਚ ਰਹਿਣ ਵਾਲੇ ਲੋਕਾਂ ਤੱਕ ਪਹੁੰਚ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ | ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਘਰ-ਘਰ ਜਾ ਕੇ ਜਾਗਰੂਕਤਾ ਫੈਲਾਈ ਜਾਵੇ ਅਤੇ ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਮੌਜੂਦ ਹਿਚਕਿਚਾਹਟ ਨੂੰ ਦੂਰ ਕੀਤਾ ਜਾਵੇ | ਡਾ. ਚਾਵਲਾ ਨੇ ਸਟਾਫ਼ ਨੂੰ ਬਕਾਇਆ ਸੂਚੀ (ਡਿਊ ਲਿਸਟ) ਦੀ ਸਹੀ ਤਿਆਰੀ, ਟਰੈਕਿੰਗ ਤੇ ਪੋਰਟਲ 'ਤੇ ਡਾਟਾ ਦੀ ਸਮੇਂ ਸਿਰ ਐਂਟਰੀ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ | ਇਸ ਤੋਂ ਇਲਾਵਾ, ਆਮ ਆਦਮੀ ਕਲੀਨਿਕਾਂ ਤੇ ਸ਼ਹਿਰੀ ਸਿਹਤ ਕੇਂਦਰਾਂ ਰਾਹੀਂ ਟੀਕਿਆਂ ਦੀ ਕੋਲਡ ਚੇਨ ਦੇ ਸਹੀ ਰੱਖ-ਰਖਾਅ ਅਤੇ ਸੁਰੱਖਿਅਤ ਟੀਕਾਕਰਨ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਡਾ. ਅੰਕੁਸ਼ ਕੁਮਾਰ, ਸ਼ਵੇਤਾ ਨਾਗਪਾਲ ਤੇ ਹੋਰ ਸਿਹਤ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਇਆ ਕਲਪ ਸਕੀਮ ਤਹਿਤ 5 ਨੂੰ ਸਿਵਲ ਹਸਪਤਾਲ ਦੇ ਗਰੇਡ ਨਿਰਧਾਰਨ ਅੰਤਿਮ ਨਿਰੀਖਣ ਹੋਵੇਗਾ <br/> ਅਗਲੀ ਖ਼ਬਰ ਅਬੋਹਰ ਅਕਸ ਦੀ ਟੀਮ ਨੇ ਬਰਨਾਲਾ ਨਾਟਕ ਮੇਲੇ 'ਚ ਇਨਾਮ ਜਿੱਤੇ
Ad Position 24