13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੀਮਿੰਟ ਨਾਲ ਭਰਿਆ ਟਰੱਕ ਸੜਕ ਕਿਨਾਰੇ ਪਲਟਿਆ

Ad Position 21
No active advertisement
ਅਜੀਤ ਡੈਸਕ 10-03-2026
ਫ਼ਾਜ਼ਿਲਕਾ , 9 ਮਾਰਚ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ-ਅਬੋਹਰ ਹਾਈਵੇਅ 'ਤੇ ਪਿੰਡ ਖੂਈ ਖੇੜਾ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸੀਮਿੰਟ ਨਾਲ ਭਰਿਆ ਇਕ ਟਰੱਕ ਪਰਾਲੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਕਰਾਸ ਕਰਦੇ ਸਮੇਂ ਬੇਕਾਬੂ ਹੋ ਕੇ ਪਲਟ ਗਿਆ | ਖ਼ੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੱਕ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ | ਟਰੱਕ ਡਰਾਈਵਰ ਬੁੱਧ ਸਿੰਘ ਨੇ ਦੱਸਿਆ ਕਿ ਉਹ ਸੂਰਤਗੜ੍ਹ ਤੋਂ ਸੀਮਿੰਟ ਲੱਦ ਕੇ ਆ ਰਿਹਾ ਸੀ | ਜਦੋਂ ਉਹ ਖੂਈ ਖੇੜਾ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਪਰਾਲੀ ਨਾਲ ਲੱਦਿਆ ਇਕ ਓਵਰਲੋਡ ਟਰੈਕਟਰ-ਟਰਾਲਾ ਆ ਰਿਹਾ ਸੀ | ਸੜਕ 'ਤੇ ਜਗਾ ਘੱਟ ਹੋਣ ਕਾਰਨ ਜਿਵੇਂ ਹੀ ਉਸ ਨੇ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸੰਤੁਲਨ ਵਿਗੜਨ ਕਾਰਨ ਟਰੱਕ ਸੜਕ ਕਿਨਾਰੇ ਪਲਟ ਗਿਆ | ਹਾਦਸੇ ਤੋਂ ਬਾਅਦ ਸੀਮਿੰਟ ਦੀਆਂ ਬੋਰੀਆਂ ਸੜਕ 'ਤੇ ਖਿੱਲਰ ਗਈਆਂ |
Ad Position 22
No active advertisement
ਪਿਛਲੀ ਖ਼ਬਰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪਿੰਡ ਚਾਹਲਾਂ ਵਾਲੀ 'ਚ ਕਪਾਹ ਦੀ ਫ਼ਸਲ ਲਈ ਨਦੀਣਾਂ ਦੇ ਖ਼ਾਤਮੇ ਅਤੇ ਚਿੱਟੀ ਮੱਖੀ ਦੇ ਹੋਸਟ ਪੌਦਿਆਂ ਦੇ ਨਾਸ਼ ਸੰਬੰਧੀ ਜ...
Ad Position 24