ਅਬੋਹਰ, 2 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਕਰੀਬ ਇਕ ਦਰਜਨ ਤੋਂ ਉੱਪਰ ਨੌਜਵਾਨ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ | ਅਕਾਲੀ ਦਲ 'ਚ ਸ਼ਾਮਿਲ ਹੋਏ ਸ਼ਹਿਰ ਦੇ ਨੌਜਵਾਨ ਗਗਨ ਅਟਵਾਲ, ਵਿੰਕੀ ਸਿੰਘ, ਸਹਿਮ ਅਰੋੜਾ, ਸਮੀਰ, ਟੀਟੂ ਸਿੰਘ, ਸਾਗਰ, ਮਨੀਸ਼ ਕੁਮਾਰ, ਯਸ਼, ਪ੍ਰੀਤਮ ਸਿੰਘ, ਹਰਜੀਤ ਸਿੰਘ, ਚਮਲ ਕੁਮਾਰ, ਮੰਗੂ ਰਾਮ ਆਦਿ ਦਾ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਨੇ ਪਾਰਟੀ 'ਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ | ਹਲਕਾ ਇੰਚਾਰਜ ਹੈਰੀ ਸੰਧੂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਪਾਰਟੀ ਵਿਚ ਪੂਰਾ ਮਾਨ ਸਨਮਾਨ ਦਿੱਤਾ ਮਿਲੇਗਾ | ਉਨ੍ਹਾਂ ਕਿਹਾ ਕਿ ਇਸ ਵਾਰ ਹਲਕਾ ਵਾਸੀਆਂ 'ਚ ਅਕਾਲੀ ਦਲ ਨੂੰ ਲੈ ਕੇ ਭਾਰੀ ਉਤਸ਼ਾਹ ਹੈ | 2027 ਵਿਚ ਅਕਾਲੀ ਦਲ ਫਿਰ ਤੋਂ ਸੂਬੇ ਵਿਚ ਸਰਕਾਰ ਬਣਾਏਗਾ | ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ ਸਾਹਿਲ ਛਾਬੜਾ, ਅਜੀਤਪਾਲ ਸਿੰਘ ਰਿੰਕੂ, ਅਨਿਲ ਕੁਮਾਰ ਡੱਬੂ, ਨਵਦੀਪ ਸਿੰਘ ਆਦਿ ਹਾਜ਼ਰ ਸਨ |