07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸਬ ਯਾਰਡ ਮੰਡੀ ਰੋੜਾਂਵਾਲੀ ਤੇ ਫੋਕਲ ਪੁਆਇੰਟ ਹਲੀਮ ਵਾਲਾ 'ਚ ਨਹੀਂ ਹੋ ਸਕੀ ਕਣਕ ਦੀ ਖ਼ਰੀਦ ਸ਼ੁਰੂ

Ad Position 21
No active advertisement
ਅਜੀਤ ਡੈਸਕ 16-04-2026
ਮੰਡੀ ਰੋੜਾਂਵਾਲੀ, 15 ਅਪ੍ਰੈਲ (ਮਨਜੀਤ ਸਿੰਘ ਬਰਾੜ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੀ ਗੱਲ ਆਖੀ ਸੀ, ਪਰ ਅੱਜ 15 ਅਪ੍ਰੈਲ ਤੱਕ ਵੀ ਸਬ ਯਾਰਡ ਮੰਡੀ ਰੋੜਾਂਵਾਲੀ ਅਤੇ ਫੋਕਲ ਪੁਆਇੰਟ ਹਲੀਮ ਵਾਲਾ ਵਿਚ ਕਣਕ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ | ਇਨ੍ਹਾਂ ਮੰਡੀਆਂ ਵਿਚ ਪਿਛਲੇ ਤਿੰਨ, ਚਾਰ ਦਿਨ ਤੋਂ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਪ੍ਰੰਤੂ ਖ਼ਰੀਦ ਸ਼ੁਰੂ ਨਹੀਂ ਹੋ ਸਕੀ | ਜਾਣਕਾਰੀ ਦਿੰਦਿਆਂ ਨਵ ਨਿਯੁਕਤ ਆੜ੍ਹਤੀ ਯੂਨੀਅਨ ਪ੍ਰਧਾਨ ਤੇਗਬੀਰ ਸਿੰਘ ਸਿਵੀਆ ਅਤੇ ਆੜ੍ਹਤੀ ਭਾਰਤ ਭੂਸ਼ਨ ਲੂਣਾ ਨੇ ਦੱਸਿਆ ਕਿ ਸਬ ਯਾਰਡ ਮੰਡੀ ਰੋੜਾਂਵਾਲੀ ਐੱਫ. ਸੀ. ਆਈ ਅਤੇ ਪਨਗਰੇਨ ਨੰੂ ਅਲਾਟ ਹੋਇਆ ਹੈ, ਜਦੋਂ ਕਿ ਫੋਕਲ ਪੁਆਇੰਟ ਹਲੀਮ ਵਾਲਾ ਵੇਅਰ ਹਾਊਸ ਨੂੰ ਅਲਾਟ ਹੋਇਆ ਹੈ | ਇਨ੍ਹਾਂ ਦੋਨਾਂ ਮੰਡੀਆਂ ਵਿਚ ਅੱਜ ਤੱਕ ਖ਼ਰੀਦ ਸ਼ੁਰੂ ਨਹੀਂ ਹੋ ਸਕੀ, ਅੱਜ ਦੋਨਾਂ ਮੰਡੀਆਂ ਦੇ ਇੰਸਪੈਕਟਰ ਆਏ ਸਨ ਕੱਲ ਤੱਕ ਖ਼ਰੀਦ ਸ਼ੁਰੂ ਹੋਣ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਮੰਡੀ ਰੋੜਾਂਵਾਲੀ ਵਿਚ 10 ਹਜਾਰ ਗੱਟੇ ਦੇ ਕਰੀਬ ਅਤੇ ਹਲੀਮ ਵਾਲਾ ਵਿਚ 13 ਹਜਾਰ ਗੱਟੇ ਦੇ ਕਰੀਬ ਵਿਕਣ ਲਈ ਕਣਕ ਆ ਚੁੱਕੀ ਹੈ | ਉੱਧਰ ਕੁੱਝ ਕਿਸਾਨਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ, ਚਾਰ ਦਿਨ ਤੋਂ ਮੰਡੀ ਵਿਚ ਬੈਠੇ ਹਨ, ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਉਨ੍ਹਾਂ ਦੀ ਫ਼ਸਲ ਨੂੰ ਅਜੇ ਤੱਕ ਪੱਖਾ ਵੀ ਨਹੀਂ ਲੱਗ ਸਕਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਦੂਜੇ ਦਿਨ ਵੀ ਕਿਸਾਨਾਂ ਦੀਆਂ ਆਸਾਂ ਨੂੰ ਫ਼ਾਜ਼ਿਲਕਾ ਮੰਡੀ 'ਚ ਨਹੀਂ ਪਿਆ ਬੂਰ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
Ad Position 24