ਜਲਾਲਾਬਾਦ, 15 ਅਪ੍ਰੈਲ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਦਾਣਾ ਮੰਡੀ ਵਿਚ ਪਿਛਲੀ ਮਿਲਾ ਕੇ ਅੱਜ ਤੱਕ ਕੁੱਲ 2100 ਟਨ ਕਣਕ ਦੀ ਆਮਦ ਹੋ ਚੁੱਕੀ ਹੈ¢ ਪੰਜਾਬ ਸਰਕਾਰ ਵਲ਼ੋਂ 1 ਅਪ੍ਰੈਲ ਤੋਂ ਖ਼ਰੀਦ ਐਲਾਨੇ ਜਾਣ ਦੇ ਬਾਵਜੂਦ , ਅੱਜ ਜਲਾਲਾਬਾਦ ਵਿਚ ਕਣਕ ਦੀ ਬੋਲੀ ਹੋਈ ਅਤੇ ਲਗਭਗ 1450 ਟਨ ਕਣਕ ਦੀ ਖ਼ਰੀਦ ਕੀਤੀ ਗਈ¢ ਜਲਾਲਾਬਾਦ ਦੀ ਦਾਣਾ ਮੰਡੀ ਵਿਚ 650 ਟਨ ਕਣਕ ਦੀ ਖ਼ਰੀਦ ਅਜੇ ਬਕਾਇਆ ਹੈ¢ ਮੰਡੀ ਵਿਚ ਪ੍ਨਗ੍ਰੇਨ, ਮਾਰਕਫੈ?ਡ, ਪਨਸਪ, ਵੇਅਰ ਹਾਊਸ, ਐਗਰੋ ਅਤੇ ਪ੍ਰਾਈਵੇਟ ਖ਼ਰੀਦ ਏਜੰਸੀਆਂ ਵਲ਼ੋਂ ਕਣਕ ਦੀ ਖ਼ਰੀਦ ਕੀਤੀ ਜਾਣੀ ਹੈ¢ ਅੱਜ ਪਹਿਲੇ ਦਿਨ ਮਾਰਕਫੈ?ਡ, ਪਨਸਪ , ਵੇਅਰ ਹਾਊਸ ਵਲ਼ੋਂ ਹੀ ਖ਼ਰੀਦ ਕੀਤੀ ਗਈ ਅਤੇ ਹੋਰ ਕਿਸੇ ਵੀ ਏਜੰਸੀ ਨੇ ਖ਼ਰੀਦ ਨਹੀਂ ਕੀਤੀ¢ ਜਲਾਲਾਬਾਦ ਨੂੰ ਲਗਦੀਆਂ ਬਾਕੀ ਮੰਡੀਆਂ ਵਿਚ ਘੁਬਾਇਆ ਵਿਖੇ 200 ਟਨ, ਚੱਕ ਖੇੜੇ ਵਾਲਾ ਵਿਖੇ 100 ਟਨ, ਲੱਧੂ ਵਾਲਾ ਉਤਾੜ ਵਿਖੇ 100 ਟਨ, ਚੱਕ ਜਾਨੀਸਰ ਵਿਖੇ 100 ਟਨ , ਪ੍ਰਭਾਤ ਸਿੰਘ ਵਾਲਾ ਵਿਖੇ 50 ਟਨ, ਚੱਕ ਵੈਰੋਂ ਕੇ ਵਿਖੇ 100 ਟਨ, ਪੱਕਾ ਕਾਲੇ ਵਾਲਾ ਵਿਖੇ 100 ਟਨ, ਕੱਚਾ ਕਾਲੇ ਵਾਲਾ ਵਿਖੇ 100 ਟਨ, ਚੱਕ ਰੋਹੀ ਵਾਲਾ ਵਿਖੇ 100 ਟਨ, ਸਵਾਹ ਵਾਲਾ ਵਿਖੇ 50 ਟਨ, ਬੂਰ ਵਾਲਾ ਵਿਖੇ 50 ਟਨ, ਚੱਕ ਸੈਦੋ ਕੇ ਵਿਖੇ 100 ਟਨ, ਚੱਕ ਸੁਹੇਲੇ ਵਾਲਾ ਵਿਖੇ 50 ਟਨ, ਰੱਤਾ ਥੇੜਾ ਵਿਖੇ 50 ਟਨ, ਚੱਕ ਸੌਂਤਰੀਆਂ ਵਿਖੇ 100 ਟਨ ਕਣਕ ਦੀ ਆਮਦ ਹੋ ਚੁੱਕੀ ਹੈ¢ ਜਲਾਲਾਬਾਦ ਦੀ ਮਾਰਕੀਟ ਕਮੇਟੀ ਨੂੰ ਲਗਦੀਆਂ ਮੰਡੀਆਂ ਵਿਚ ਕੁੱਲ 3450 ਟਨ ਕਣਕ ਦੀ ਆਮਦ ਹੋ ਚੁੱਕੀ ਹੈ¢ ਇਸ ਵਿਚ ਸਿਰਫ਼ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਅੱਜ 1450 ਟਨ ਕਣਕ ਦੀ ਖ਼ਰੀਦ ਹੋਈ¢ ਬਾਕੀ ਕਿਸੇ ਵੀ ਮੰਡੀ ਵਿਚ ਕਣਕ ਦੀ ਕੋਈ ਖ਼ਰੀਦ ਨਹੀਂ ਹੋਈ¢ ਇਸ ਦੇ ਨਾਲ ਹੀ ਖ਼ਰੀਦੀ ਗਈ ਕਣਕ ਦੀ ਲਿਫ਼ਟਿੰਗ ਦੀ ਅਜੇ ਸ਼ੁਰੂਆਤ ਨਹੀਂ ਹੋਈ¢ ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲ਼ੋਂ 1 ਅਪ੍ਰੈਲ ਤੋਂ ਹੀ ਕਣਕ ਦੀ ਖ਼ਰੀਦ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਪਿਛੜ ਕੇ ਸ਼ੁਰੂ ਹੋਈ ਖ਼ਰੀਦ ਦੇ ਬਾਵਜੂਦ ਅੱਜ ਖ਼ਰੀਦ, ਲਿਫ਼ਟਿੰਗ ਕਾਫ਼ੀ ਢਿੱਲੀ ਰਹੀ¢ ਅੱਜ ਜਦੋਂ ਮੰਡੀ ਵਿਚ ਕਿਸਾਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਅਜੇ ਕਿਸਾਨਾਂ ਨੇ ਖ਼ਰੀਦ ਪ੍ਰਤੀ ਕੋਈ ਸੰਤੁਸ਼ਟੀ ਨਹੀਂ ਦਿਖਾਈ¢ ਆਉਂਦੇ ਦਿਨਾਂ ਵਿਚ ਕਣਕ ਦੀ ਆਮਦ ਤੇ ਖ਼ਰੀਦ ਤੇਜ਼ ਹੋਣ ਦੇ ਆਸਾਰ ਹਨ¢