07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੈਕੰਡਰੀ ਸਕੂਲ ਕਬੁਲਸ਼ਾਹ ਖੁੱਬਣ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 16-04-2026
ਫ਼ਾਜ਼ਿਲਕਾ, 15 ਅਪ੍ਰੈਲ (ਅਮਰਜੀਤ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬੁਲਸ਼ਾਹ ਖੁੱਬਣ ਦੇ 8ਵੀਂ ਜਮਾਤ ਦੇ ਨਤੀਜੇ ਇਸ ਸਾਲ ਬੇਹੱਦ ਸ਼ਾਨਦਾਰ ਰਹੇ ਹਨ | ਸਕੂਲ ਨੇ 100% ਨਤੀਜਾ ਹਾਸਲ ਕਰਕੇ ਆਪਣੀ ਉੱਚ ਸਿੱਖਿਆ ਗੁਣਵੱਤਾ ਨੂੰ ਇਕ ਵਾਰ ਫਿਰ ਸਾਬਤ ਕੀਤਾ ਹੈ | ਸਕੂਲ ਦੀ ਪਿੰ੍ਰਸੀਪਲ ਡਾ. ਨਵਜੀਤ ਕੌਰ ਜੀ ਸਰਾਂ (ਸਟੇਟ ਐਵਾਰਡੀ) ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਉਤਕਿ੍ਸ਼ਟ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਪ੍ਰੀਖਿਆ ਵਿੱਚ ਅਮਨਜੋਤ ਨੇ 525/600 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਜਦਕਿ ਪਾਰਸ 517 ਅੰਕਾਂ ਨਾਲ ਦੂਜੇ ਅਤੇ ਅਰਸ਼ਦੀਪ 509 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ | ਇਸੇ ਤਰ੍ਹਾਂ ਹਿਮਾਂਸ਼ੂ ਨੇ 506 ਅੰਕ ਹਾਸਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ | ਨਤੀਜਿਆਂ ਦੇ ਅੰਕੜਿਆਂ ਅਨੁਸਾਰ 60% ਤੋਂ ਵੱਧ ਅੰਕ ਲੈਣ ਵਾਲੇ 21 ਵਿਦਿਆਰਥੀ ਹਨ, ਜਦਕਿ 70% ਤੋਂ ਵੱਧ 15 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੇ ਨਾਲ ਹੀ 80% ਤੋਂ ਵੱਧ ਅੰਕ ਹਾਸਲ ਕਰਨ ਵਾਲੇ 6 ਵਿਦਿਆਰਥੀਆਂ ਨੇ ਵੀ ਕਾਬਿਲ-ਏ-ਤਾਰੀਫ਼ ਪ੍ਰਾਪਤੀ ਕੀਤੀ ਹੈ | ਪਿ੍ੰਸੀਪਲ ਡਾ. ਨਵਜੀਤ ਕੌਰ ਸਰਾਂ ਨੇ ਇਸ ਸਫਲਤਾ ਦਾ ਸਹਿਰਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਨਿਸ਼ਠਾ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ ਅਤੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ | ਇਸ ਇਨਾਮ ਵੰਡ ਸਮਾਰੋਹ ਵਿਚ ਭਾਰਤੀ ਏਅਰਟਲ ਫਾਊਾਡੇਸ਼ਨ ਦਾ ਵੀ ਸਕੂਲ ਨੂੰ ਸਹਿਯੋਗ ਰਿਹਾ | ਸਕੂਲ ਪਰਿਵਾਰ ਵਲੋਂ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਹ ਨਤੀਜਾ ਦਰਸਾਉਂਦਾ ਹੈ ਕਿ ਜਿੱਥੇ ਲਗਨ ਅਤੇ ਮਿਹਨਤ ਹੁੰਦੀ ਹੈ, ਉੱਥੇ ਕਾਮਯਾਬੀ ਆਪਣੇ ਆਪ ਮਿਲਦੀ ਹੈ |
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਨੂੰ ਲੱਗਦੀਆਂ ਦਾਣਾ ਮੰਡੀਆਂ 'ਚ ਕੁੱਲ 3450 ਟਨ ਕਣਕ ਦੀ ਹੋਈ ਆਮਦ ਅਗਲੀ ਖ਼ਬਰ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਦੂਜੇ ਦਿਨ ਵੀ ਕਿਸਾਨਾਂ ਦੀਆਂ ਆਸਾਂ ਨੂੰ ਫ਼ਾਜ਼ਿਲਕਾ ਮੰਡੀ 'ਚ ਨਹੀਂ ਪਿਆ ਬੂਰ
Ad Position 24