ਅਬੋਹਰ, 15 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਮੇਰਾ ਅਬੋਹਰ ਮੁਫ਼ਤ ਕਾਨੂੰਨ ਸੇਵਾਵਾਂ ਸੰਸਥਾ ਹੁਣ ਤੱਕ ਪ੍ਰੋਜੈਕਟ ਸਰ ਕੀ ਛੱਤ ਦੇ ਤਹਿਤ 21 ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕੇ ਘਰ ਪ੍ਰਦਾਨ ਕਰ ਚੁੱਕੀ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੇਰਾ ਅਬੋਹਰ ਟੀਮ ਦੇ ਸਕੱਤਰ ਰਾਹੁਲ ਚਾਵਲਾ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾ ਮੇਰਾ ਅਬੋਹਰ ਮੁਫ਼ਤ ਕਾਨੂੰਨੀ ਸੇਵਾਵਾਂ ਟੀਮ ਵਲੋ ਪ੍ਰੋਜੈਕਟ 22 ਤਹਿਤ ਅਬੋਹਰ ਦੀ ਗਲੀ ਨੰਬਰ 5 ਦੀ ਇੰਦਰਾ ਨਗਰੀ ਦੇ ਲੋੜਵੰਦ ਪਰਿਵਾਰਾਂ ਜੋ ਤਰਪਾਲ ਦੀ ਛੱਤ ਹੇਠ ਰਹਿਣ ਲਈ ਮਜਬੂਰ ਹੋ ਗਏ ਸਨ, ਦੀ ਮਦਦ ਸਮਾਜ ਸੇਵੀ ਸੰਸਥਾ ਮੇਰਾ ਅਬੋਹਰ ਮੁਫ਼ਤ ਕਾਨੂੰਨੀ ਸੇਵਾਵਾਂ ਵਲੋਂ ਕੀਤੀ ਗਈ | ਦਾਨੀ ਲੋਕਾਂ ਦੀ ਮਦਦ ਨਾਲ ਪ੍ਰੋਜੈਕਟ 22 ਸਰ ਕੀ ਛੱਤ ਦਾ ਕੰਮ ਅਗਲੇ ਦਿਨ ਤੋਂ ਸ਼ੁਰੂ ਹੋ ਜਾਵੇਗਾ ਅਤੇ ਇਸ ਲੋੜਵੰਦ ਪਰਿਵਾਰਾਂ ਨੂੰ ਪੱਕੀ ਛੱਤ ਦਿੱਤੀ ਜਾਵੇਗੀ | ਇਸ ਮੌਕੇ ਟੀਮ ਦੇ ਮੁੱਖੀ ਐਡਵੋਕੇਟ ਅਮਿਤ ਅਸੀਜਾ ਬਾਵਾ ਨੇ ਕਿਹਾ ਕਿ ਮੇਰਾ ਅਬੋਹਰ ਮੁਫ਼ਤ ਕਾਨੂੰਨੀ ਟੀਮ ਵਲੋਂ ਅਸੀ ਇਸ ਨੇਕ ਕੰਮ ਵਿਚ ਸਾਡੀ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕੀਤਾ | ਜਿਨ੍ਹਾਂ ਨੇ ਕਿਸੇ ਵੀ ਤਰੀਕੇ ਨਾਲ ਯੋਗਦਾਨ ਪਾਇਆ | ਅਬੋਹਰ ਦੇ ਸਾਰੇ ਨਿਵਾਸੀਆਂ ਦੇ ਵਿਸ਼ਵਾਸ ਅਤੇ ਨਿਰੰਤਰ ਸਮਰਥਨ ਨਾਲ ਮੇਰਾ ਅਬੋਹਰ ਟੀਮ ਨੇ ਆਪਣਾ 22ਵਾਂ ਪ੍ਰੋਜੈਕਟ ਸਫਲਤਾਪੂਰਵਕ ਪੂਰਾ ਕੀਤਾ ਹੈ | ਇਸ ਮੌਕੇ ਮੇਰਾ ਅਬੋਹਰ ਟੀਮ ਦੇ ਮੁੱਖੀ ਐਡਵੋਕੇਟ ਅਮਿਤ ਅਸੀਜਾ ਬਾਵਾ, ਜਨਰਲ ਸਕੱਤਰ ਰਾਹੁਲ ਚਾਵਲਾ, ਮੈਡੀਕਲ ਇੰਚਾਰਜ ਡਾ.ਵਿਸ਼ਾਲ ਤਨੇਜਾ ਅਤੇ ਕਪਿਲ ਬਾਂਸਲ ਮੌਜੂਦ ਸਨ |