ਮੰਡੀ ਅਰਨੀਵਾਲਾ,15 ਅਪ੍ਰੈਲ(ਨਿਸ਼ਾਨ ਸਿੰਘ ਮੋਹਲਾ)-ਸੀਨੀਅਰ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਜਥੇਦਾਰ ਚਰਨ ਸਿੰਘ ਕੰਧਵਾਲਾ ਹਾਜ਼ਰ ਖਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਨਹੀਂ ਹੋ ਰਹੇ | ਉਹਨਾਂ ਨੇ ਕਿਹਾ ਕਿ ਇਸ ਸਬੰਧੀ ਸਿਰਫ਼ ਝੂਠੀ ਅਫ਼ਵਾਹ ਫੈਲਾਈ ਜਾ ਰਹੀ ਹੈ | ਜਥੇ. ਚਰਨ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਰਕਿੰਗ ਕਮੇਟੀ ਮੈਂਬਰ ਹਨ ਅਤੇ ਡੈਲੀਗੇਟ ਮੈਂਬਰ ਹਨ | ਉਹਨਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਹਨਾਂ ਕਿਹਾ ਕਿ ਢਾਣੀ ਬੂਟਾ ਸਿੰਘ ਦੀ ਸਰਪੰਚੀ ਉਹਨਾਂ ਦੇ ਪਰਿਵਾਰਕ ਕੋਲ ਹੋਣ ਕਰਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਉਹਨਾਂ ਦੇ ਗ੍ਰਹਿ ਵਿਖੇ ਸਿਰਫ਼ ਪੰਚਾਇਤੀ ਕੰਮਾਂ ਲਈ ਆ ਰਹੇ ਹਨ |