ਮੰਡੀ ਅਰਨੀਵਾਲਾ , 15 ਅਪ੍ਰੈਲ (ਨਿਸ਼ਾਨ ਸਿੰਘ ਮੋਹਲਾ)-ਪਿੰਡ ਘੁੜਿਆਣਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਸਵਾਗ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਹਨਾਂ ਦੀ ਨਿਯੁਕਤੀ ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਨਗਰ ਪੰਚਾਇਤ ਅਰਨੀਵਾਲਾ ਦੇ ਪ੍ਰਧਾਨ ਸਿਕੰਦਰ ਬਤਰਾ, ਕਾਂਗਰਸ ਕਮੇਟੀ ਦੇ ਪ੍ਰਧਾਨ ਹਰਕਮਲ ਸਿੰਘ ਮਨੇਸ, ਗੁਰਵਿੰਦਰ ਸਿੰਘ ਛੀਨਾ ਸਾਬਕਾ ਸਰਪੰਚ ਕਮਾਲ ਵਾਲਾ, ਕਸ਼ਮੀਰ ਚੰਦ ਕੰਬੋਜ , ਆਤਮਾ ਸਿੰਘ ਨੰਬਰਦਾਰ, ਗੁਲਾਬ ਸਿੰਘ ਘੁੜਿਆਣਾ, ਯਾਦਵਿੰਦਰ ਸਿੰਘ ਭੋਲਾ, ਸੁਖਪਾਲ ਸਿੰਘ ਢਿੱਲੋਂ ,ਗੁਰਰਾਜ ਸਿੰਘ, ਪਰਮਪਾਲ ਸਿੰਘ ਨੰਬਰਦਾਰ, ਲਖਬੀਰ ਸਿੰਘ ਭੁੱਲਰ, ਮਹਾਵੀਰ ਸਿੰਘ ਭੁੱਲਰ, ਗੁਰਵਿੰਦਰ ਸਿੰਘ ਪਾਕਾ ਅਤੇ ਹੋਰਾਂ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੰਨਵਾਦ ਕੀਤਾ | ਜਿਨਾਂ ਵਲੋਂ ਇਕ ਮਿਹਨਤੀ ਅਤੇ ਇਮਾਨਦਾਰ ਆਗੂ ਨੂੰ ਜ਼ਿਲੇ੍ਹ ਵਿਚ ਵੱਡੀ ਜਿੰਮੇਵਾਰੀ ਦਿੱਤੀ ਹੈ |