07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਜੋਤੀ ਬੀ.ਐਡ ਕਾਲਜ ਦਾ ਬੀ.ਐਡ ਤੀਜੇ ਸਮੈਸਟਰ ਦਾ ਨਤੀਜਾ ਰਿਹਾ ਬਹੁਤ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 16-04-2026
ਫ਼ਾਜ਼ਿਲਕਾ, 15 ਅਪ੍ਰੈਲ(ਦਵਿੰਦਰ ਪਾਲ ਸਿੰਘ)-ਸਿੱਖਿਆ ਦੇ ਖੇਤਰ ਵਿਚ ਇਲਾਕੇ ਦੀ ਮਾਣਮੱਤੀ ਸੰਸਥਾ ਜੋਤੀ ਬੀ.ਐਡ. ਕਾਲਜ ਦੇ ਬੀ.ਐੱਡ. ਸੈਸ਼ਨ 2024-26 ਦੇ ਤੀਜੇ ਸਮੈਸਟਰ ਦਾ ਪ੍ਰੀਖਿਆ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਜਾਣਕਾਰੀ ਦਿੰਦਿਆਂ ਕਾਲਜ ਪਿ੍ੰਸੀਪਲ ਡਾ. ਅਨੀਤਾ ਅਰੋੜਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਸਾਰੇ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿਚ ਸਮੈਸਟਰ ਪਾਸ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ | ਡਾ. ਅਰੋੜਾ ਨੇ ਦੱਸਿਆ ਕਿ ਚਾਂਦਨੀ ਸਪੁੱਤਰੀ ਪ੍ਰਸ਼ੋਤਮ ਕੁਮਾਰ, ਜਾਨਵੀ ਸਪੁੱਤਰੀ ਪ੍ਰਸ਼ੋਤਮ ਕੁਮਾਰ, ਜਸਮੀਨ ਕੌਰ ਸਪੁੱਤਰੀ ਹਰਨੇਕ ਸਿੰਘ, ਨਵਨੀਤ ਕੰਬੋਜ ਸਪੁੱਤਰੀ ਸੁਰਿੰਦਰ ਪਾਲ, ਨੀਲਮ ਰਾਣੀ ਸਪੁੱਤਰੀ ਮਨਜੀਤ ਸਿੰਘ, ਪਿ੍ਆ ਕੰਬੋਜ ਸਪੁੱਤਰੀ ਦਿਆਲ ਚੰਦ ਅਤੇ ਰਮਨ ਸਪੁੱਤਰੀ ਸੁਰਿੰਦਰ ਕੁਮਾਰ ਨੇ 89.66 ਫ਼ੀਸਦੀ ਅੰਕ ਲੈ ਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਕਾਮਨਾ ਸਪੁੱਤਰੀ ਸ਼ਿਆਮ ਲਾਲ ਅਤੇ ਸੀਆ ਸਪੁੱਤਰੀ ਸ਼ੀਸ਼ਪਾਲ ਨੇ 89.33 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ | ਅਮਰ ਨਾਥ ਸਪੁੱਤਰ ਦਾਨਾ ਰਾਮ, ਗਗਨਦੀਪ ਕੌਰ ਸਪੁੱਤਰੀ ਨਛੱਤਰ ਸਿੰਘ ਅਤੇ ਖ਼ੁਸ਼ੀ ਸਪੁੱਤਰੀ ਕਿ੍ਸ਼ਨ ਲਾਲ ਨੇ 89 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਅਨੀਤਾ ਅਰੋੜਾ, ਚੇਅਰਮੈਨ ਸੁਰਿੰਦਰ ਠਕਰਾਲ, ਸੈਕਟਰੀ ਡਾ. ਰੌਸ਼ਨ ਲਾਲ ਠੱਕਰ, ਰਿਟਾਇਰਡ ਪ੍ਰੋ. ਸਤਪਾਲ ਗੁਪਤਾ, ਸ਼੍ਰੀ ਸੁਭਾਸ਼ ਅਰੋੜਾ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਟਿਵਾਣਾ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲ਼ੋਂ 38ਵੀਂ ਬੱਸ ਰਵਾਨਾ ਅਗਲੀ ਖ਼ਬਰ ਚਰਨਜੀਤ ਸਿੰਘ ਘੁੜਿਆਣਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਨਿਯੁਕਤ
Ad Position 24