07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਡੀ.ਏ.ਵੀ ਸਕੂਲ ਦੇ ਵਿਦਿਆਰਥੀ ਦਾ ਦਸਤਾਰ ਮੁਕਾਬਲੇ ਵਿਚ ਅੱਵਲ ਰਹਿਣ 'ਤੇ ਸਨਮਾਨ

Ad Position 21
No active advertisement
ਅਜੀਤ ਡੈਸਕ 16-04-2026
ਅਬੋਹਰ, 15 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਰਜਿ.) ਫ਼ਾਜ਼ਿਲਕਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਫ਼ਾਜ਼ਿਲਕਾ ਵਿਖੇ ਕਰਵਾਏ ਗਏ 'ਮੇਰਾ ਮਾਣ ਮੇਰੀ ਸ਼ਾਨ ਮੇਰੀ ਪਹਿਚਾਣ 'ਦਸਤਾਰ ਮੁਕਾਬਲਾ' ਵਿਚ ਸੁਖਮਨਪ੍ਰੀਤ ਸਿੰਘ ਜੋ ਡੀ.ਏ.ਵੀ ਸਕੂਲ ਵਿਖੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ | ਕਮੇਟੀ ਵਲੋਂ ਜੇਤੂ ਨੂੰ ਸੋਨ ਤਗਮੇ ਦਾ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੈਡਲ ਉੱਤੇ ਦਸਤਾਰ ਮੁਕਾਬਲਾ 2026 ਅੰਕਿਤ ਹੈ ਅਤੇ ਨਾਲ ਹੀ ਟਰਾਫੀ 'ਤੇ ਪੰਜਾਬ ਦਾ ਨਕਸ਼ਾ ਦਸਤਾਰ ਦੇ ਚਿੰਨ੍ਹ ਨਾਲ ਉੱਕਰਿਆ ਹੋਇਆ ਹੈ | ਜੋ ਸਿੱਖੀ ਵਿਰਸੇ ਅਤੇ ਪਹਿਚਾਣ ਨੂੰ ਦਰਸਾਉਂਦਾ ਹੈ | ਇਸ ਮੌਕੇ 'ਤੇ ਪਿ੍ੰਸੀਪਲ ਨੇ ਵਿਦਿਆਰਥੀ ਦੀ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਸੁਖਮਨਪ੍ਰੀਤ ਸਿੰਘ ਨੇ ਨਾ ਸਿਰਫ਼ ਸਕੂਲ ਨੂੰ ਮਾਣ ਦਿਵਾਇਆ ਹੈ | ਬਲਕਿ ਇਸ ਦੀ ਸੱਭਿਆਚਾਰ ਅਤੇ ਪਰੰਪਰਾਵਾਂ ਪ੍ਰਤੀ ਸਤਿਕਾਰ ਵੀ ਦਿਖਾਇਆ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹੇ ਸਮਾਗਮਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜਬਰੀ ਕਣਕ ਦੀ ਫ਼ਸਲ ਕੱਟਣ ਅਤੇ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ <br/> ਅਗਲੀ ਖ਼ਬਰ ਕੰਬਾਈਨ ਦੀ ਟੱਕਰ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਜ਼ਖ਼ਮੀ
Ad Position 24