ਫ਼ਾਜ਼ਿਲਕਾ, 15 ਅਪ੍ਰੈਲ(ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਥਾਣਾ ਸਦਰ ਪੁਲਿਸ ਨੇ ਕਣਕ ਦੀ ਫਸਲ ਜਬਰੀ ਵੱਢਣ ਅਤੇ ਕੁਝ ਖ਼ਰਾਬ ਕਰਨ ਦੇ ਦੋਸ਼ਾਂ ਤਹਿਤ 9 ਵਿਅਕਤੀਆਂ ਅਤੇ ਕੁੱਝ ਹੋਰ ਅਣਪਛਾਤੇ ਸਾਥੀਆਂ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ, ਦੇ ਖ਼ਿਲਾਫ਼ ਪਰਚਾ ਦਰਜ਼ ਕੀਤਾ ਹੈ | ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਤਇੰਦਰਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਥੇਹ ਕਲੰਦਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ 7 ਕਨਾਲ਼ਾਂ 3 ਮਰਲੇ ਜ਼ਮੀਨ ਪਿੰਡ ਆਹਲ ਬੋਦਲਾ ਦੇ ਵਾਸੀਆਂ ਪਾਸੋਂ ਖ਼ਰੀਦੀ ਸੀ | ਜਿਸ ਵਿਚ ਉਸ ਦੀ ਕਣਕ ਦੀ ਫਸਲ ਬੀਜੀ ਹੋਈ ਸੀ | ਹੁਣ ਮਿਤੀ 13/14-04-2026 ਦੀ ਦਰਮਿਆਨੀ ਰਾਤ ਨੂੰ ਸ਼ੇਰ ਸਿੰਘ ਪੁੱਤਰ ਰਾਮ ਸਿੰਘ, ਜੱਸਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਥੇਹ ਕਲੰਦਰ, ਗੁਰਮੀਤ ਸਿੰਘ ਪੁੱਤਰ ਬੰਗਾ ਸਿੰਘ, ਮਨਜੀਤ ਸਿੰਘ, ਸੀਮਾ ਬਾਈ ਪਤਨੀ ਮਨਜੀਤ ਸਿੰਘ, ਬਿਮਲਾ ਰਾਣੀ ਪਤਨੀ ਸ਼ੇਰ ਸਿੰਘ ਵਾਸੀ ਢਾਣੀ ਠੁੱਲ ਬੁਰਜ (ਥੇਹ ਕਲੰਦਰ), ਪਰਮਜੀਤ ਕੌਰ, ਵੀਨਾ ਰਾਣੀ ਪਤਨੀ ਚਮਕੌਰ ਸਿੰਘ ਵਾਸੀ ਬਜੀਤਪੁਰ ਭੋਮਾ, ਸੀਮਾ ਰਾਣੀ ਪਤਨੀ ਸੁਖਵਿੰਦਰ ਸਿੰਘ ਵਾਸੀ ਰੋੜਾਂ ਵਾਲੀ ਮੰਡੀ ਅਤੇ ਕੁਝ ਨਾਮਾਲੂਮ ਵਿਅਕਤੀਆਂ ਤੇ ਅÏਰਤਾਂ ਨੇ ਹਮਮਸ਼ਵਰਾ ਹੋ ਕੇ ਡਾਂਗਾਂ ਸੋਟਿਆਂ ਅਤੇ ਦਾਤਰੀਆਂ ਨਾਲ ਉਸਦੀ ਕਣਕ ਦੀ ਫਸਲ ਵੱਢ ਲਈ ਅਤੇ ਕੁਝ ਫਸਲ ਖ਼ਰਾਬ ਕਰ ਦਿੱਤੀ | ਜਿਸ ਤੋਂ ਬਾਅਦ ਪੁਲਿਸ ਨੇ ਅਤਇੰਦਰ ਪਾਲ ਸਿੰਘ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਅਤੇ ਅਣਪਛਾਤਿਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ਼ ਕੀਤਾ ਹੈ |