07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਅੰਬੇਡਕਰ ਜੈਅੰਤੀ ਨੂੰ ਸਮਰਪਿਤ ਫ਼ਾਜ਼ਿਲਕਾ 'ਚ ਕੱਢਿਆ ਗਿਆ ਵਿਸ਼ਾਲ ਚੇਤਨਾ ਮਾਰਚ ਵੱਡੀ ਗਿਣਤੀ 'ਚ ਪੁੱਜੇ ਨੌਜਵਾਨਾਂ ਨੇ ਬਾਬਾ ਸਾਹਿਬ ਦੇ ਦਿਖਾਏ ਮਾਰਗ 'ਤੇ ਚੱਲਣ ਦਾ ਲਿਆ ਪ੍ਰਣ ਕੇਕ ਕੱਟ ਕੇ ਮਨਾਈ ਗਈ ਅੰਬੇਦਕਰ ਜਯੰਤੀ

Ad Position 21
No active advertisement
ਅਜੀਤ ਡੈਸਕ 16-04-2026
ਫ਼ਾਜ਼ਿਲਕਾ, 15 ਅਪ੍ਰੈਲ(ਦਵਿੰਦਰ ਪਾਲ ਸਿੰਘ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਹਾੜੇ ਮੌਕੇ ਸਮੂਹ ਦਲਿਤ ਸਮਾਜ ਵਲੋਂ ਫ਼ਾਜ਼ਿਲਕਾ 'ਚ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ | ਜਿਸ ਵਿਚ ਬਾਦਲ ਕਾਲੋਨੀ ਦੇ ਲੋਕਾਂ ਨੇ ਬਹੁਤ ਭਾਰੀ ਗਿਣਤੀ 'ਚ ਹਿੱਸਾ ਲੈਂਦਿਆਂ ਬਾਬਾ ਸਾਹਿਬ ਦੀ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਢਾਲਣ ਦਾ ਪ੍ਰਣ ਕੀਤਾ | ਚੇਤਨਾ ਮਾਰਚ ਤੋਂ ਬਾਅਦ ਸ਼ਾਮ ਵੇਲੇ ਕਾਲੋਨੀ ਵਿਚ ਕੇਕ ਕੱਟ ਕੇ ਖ਼ੁਸ਼ੀ ਮਨਾਈ ਗਈ ਅਤੇ ਕੇਕ ਕੱਟਣ ਉਪਰੰਤ ਹਲਵਾ ਵੰਡਿਆ ਗਿਆ | ਇਸ ਮੌਕੇ ਅਦਿੱਤਿਆ ਫ਼ਾਜ਼ਿਲਕਾ, ਬੰਟੀ ਕਾਗੜਾ, ਪਾਰਸ ਜਾਦੂਸੰਕਟ, ਵਿਕਾਸ ਸ਼ੇਰਗਿੱਲ ਅਤੇ ਦੀਪਕ ਚਾਇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਸਮੇਂ ਵਿਚ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਹਰ ਘਰ ਅਤੇ ਹਰ ਨੌਜਵਾਨ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਸੰਵਿਧਾਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਨੀਤੀਆਂ ਰਾਹੀਂ ਹਰ ਵਰਗ ਦਾ ਪ੍ਰਾਈਵੇਟੀਜੇਸ਼ਨ ਵਧਾਇਆ ਜਾ ਰਿਹਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਰਾਹੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰ ਸ਼ਹੀਦਾਂ ਦੇ ਇਤਿਹਾਸ ਨੂੰ ਸਿਲੇਬਸ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਰ.ਐੱਸ.ਐੱਸ ਦੀ ਵਿਚਾਰਧਾਰਾ ਨੂੰ ਥੋਪਿਆ ਜਾ ਰਿਹਾ ਹੈ | ਇਸ ਮੌਕੇ ਰਾਜੇਸ਼ ਬਾਗੜੀ, ਗੋਬਿੰਦ ਘਟਾਇਰਾ, ਵਿਨੋਦ ਲੋਹਾਰਾ, ਭੋਲੂ ਚਾਵਰੀਆਂ, ਰਾਜ ਕੁਮਾਰ ਜਾਦੂਸੰਕਟ, ਰਾਮ ਕਿਸ਼ੋਰ, ਚੌਧਰੀ ਰਾਜ ਕੁਮਾਰ ਰੋਂਜੀਆਂ, ਸੁਸ਼ੀਲ ਉਜੀਨਵਾਲ, ਭਾਰਤ ਚਾਇਲ, ਭਾਰਤ ਪੰਵਾਰ, ਕਾਰਤਿਕ ਘਟਾਇਰਾ, ਵਾਸੁ ਲੋਹਾਰਾ, ਕਾਲੂ, ਨਿਤਿਨ, ਰੋਹਨ, ਅਤੇ ਹੋਰ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਵਲੋਂ ਤਿਮਾਹੀ ਮੀਟਿੰਗ ਦਾ ਆਯੋਜਨ ਅਗਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵਲੋਂ ਅਬੋਹਰ ਦੀ ਬਹਾਵਵਾਲਾ ਮੰਡੀ ਦਾ ਕੀਤਾ ਗਿਆ ਦੌਰਾ
Ad Position 24