21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਫ਼ਾਜ਼ਿਲਕਾ 'ਚ ਬੰਦ ਪਏ ਘਰ 'ਤੇ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ਅਤੇ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 21-04-2026
ਫ਼ਾਜ਼ਿਲਕਾ, 20 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਅੰਨ੍ਹੀ ਦਿੱਲੀ ਇਲਾਕੇ ਵਿਚ ਚੋਰਾਂ ਵਲੋਂ ਇਕ ਬੰਦ ਪਏ ਘਰ ਅਤੇ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਪਰਿਵਾਰ ਆਪਣੇ ਬਿਮਾਰ ਮੈਂਬਰ ਦਾ ਇਲਾਜ ਕਰਵਾਉਣ ਲਈ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ, ਜਿਸ ਦਾ ਫ਼ਾਇਦਾ ਉਠਾਉਂਦਿਆਂ ਚੋਰਾਂ ਨੇ ਛੱਤ ਰਾਹੀਂ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ | ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਵਾਸੀ ਓਡਾਂ ਵਾਲੀ ਬਸਤੀ ਨੇ ਦੱਸਿਆ ਕਿ ਉਸ ਦਾ ਭਰਾ ਅੰਨ੍ਹੀ ਦਿੱਲੀ ਇਲਾਕੇ ਵਿਚ ਰਹਿੰਦਾ ਹੈ ਅਤੇ ਉੱਥੇ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ | ਭਰਾ ਨੂੰ ਦਿਲ ਦੀ ਤਕਲੀਫ਼ ਹੋਣ ਕਾਰਨ ਉਹ ਉਸ ਨੂੰ ਇਲਾਜ ਲਈ ਬਠਿੰਡਾ ਲੈ ਕੇ ਗਿਆ ਹੋਇਆ ਸੀ | ਜਦੋਂ ਉਹ ਚਾਰ ਦਿਨਾਂ ਬਾਅਦ ਵਾਪਸ ਪਰਤੇ ਅਤੇ ਘਰ ਦਾ ਸ਼ਟਰ ਖੋਲਿ੍ਹਆ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ | ਰਾਕੇਸ਼ ਕੁਮਾਰ ਅਨੁਸਾਰ ਚੋਰਾਂ ਨੇ ਦੁਕਾਨ ਦੇ ਸ਼ਟਰ ਨੂੰ ਹੱਥ ਨਹੀਂ ਲਾਇਆ, ਸਗੋਂ ਉਹ ਛੱਤ ਦੇ ਰਸਤੇ ਘਰ ਅਤੇ ਦੁਕਾਨ ਅੰਦਰ ਦਾਖਲ ਹੋਏ | ਚੋਰਾਂ ਨੇ ਘਰ ਦੀਆਂ ਅਲਮਾਰੀਆਂ ਫਰੋਲ ਕੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ | ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਦਾ ਸਾਲਾਨਾ ਇਨਾਮ ਸਮਾਰੋਹ ਯਾਦਾਂ ਬਿਖੇਰਦਾ ਹੋਇਆ ਸਮਾਪਤ ਅਗਲੀ ਖ਼ਬਰ ਜਸਪ੍ਰੀਤ ਗੋਬਿੰਦਗੜ੍ਹ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਬਣੇ
Ad Position 24