21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਜਸਪ੍ਰੀਤ ਗੋਬਿੰਦਗੜ੍ਹ ਨਸ਼ਾ ਮੁਕਤੀ ਚੇਤਨਾ ਸੰਘ ਦੇ ਜ਼ਿਲ੍ਹਾ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 21-04-2026
ਅਬੋਹਰ, 20 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਚੇਤਨਾ ਸੰਘ ਸੰਸਥਾ ਦਾ ਗਠਨ ਕੀਤਾ | ਇਸੇ ਲੜੀ ਤਹਿਤ ਡਾ.ਅਮਿੱਤ ਕਾਂਸਲ ਨੇ ਦੱਸਿਆ ਕਿ ਅਸੀਂ ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਵਲੋਂ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਵੀ ਨਸ਼ਾ ਮੁਕਤ ਰਹਿਤ ਬਣਾਉਣ ਦਾ ਸੰਕਲਪ ਕੀਤਾ ਹੈ | ਜਿਸ ਤਹਿਤ ਜਸਪ੍ਰੀਤ ਗੋਬਿੰਦਗੜ੍ਹ ਨੂੰ ਨਸ਼ਾ ਮੁਕਤੀ ਚੇਤਨਾ ਸੰਘ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ.ਕਾਂਸਲ ਨੇ ਦੱਸਿਆ ਕਿ ਇਹ ਘੋਸ਼ਣਾ ਨਸ਼ਾ ਮੁਕਤ ਸੰਕਲਪ ਸਮਾਰੋਹ ਦੇ ਮਾਰਗਦਰਸ਼ਨ ਜਸਬੀਰ ਸਿੰਘ, ਪ੍ਰਦੇਸ਼ ਸੰਯੋਜਕ ਮਦਨਜੀਤ ਸਿੰਘ, ਪ੍ਰਦੇਸ਼ ਸਹਿ ਸੰਯੋਜਕ ਡਾ.ਅਮਿੱਤ ਕਾਂਸਲ ਵਲੋਂ ਅੰਮਿ੍ਤਸਰ ਵਿਚ ਕੀਤੀ ਗਈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਨਵ-ਨਿਯੁਕਤ ਪ੍ਰਧਾਨ ਜਸਪ੍ਰੀਤ ਗੋਬਿੰਦਗੜ੍ਹ ਦੀ ਅਗਵਾਈ ਹੇਠ ਨੌਜਵਾਨਾਂ ਦੇ ਸਾਥ ਨਾਲ ਨਸ਼ਾ ਮੁਕਤ ਫ਼ਾਜ਼ਿਲਕਾ ਬਣਾਵਾਂਗੇ | ਇਸ ਦੌਰਾਨ ਆਪਣੀ ਨਿਯੁਕਤੀ 'ਤੇ ਜਸਪ੍ਰੀਤ ਗੋਬਿੰਦਗੜ੍ਹ ਨੇ ਸੰਸਥਾ ਦੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਪਾਰਟੀ ਵਲੋਂ ਉਸ 'ਤੇ ਜੋ ਵਿਸ਼ਵਾਸ ਕੀਤਾ ਹੈ, ਉਸੇ ਵਿਸ਼ਵਾਸ 'ਤੇ ਪੂਰੀ ਲਗਨ ਅਤੇ ਮਿਹਨਤ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕੀਤਾ | ਇਸ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਨਵ-ਨਿਯੁਕਤ ਪ੍ਰਧਾਨ ਜਸਪ੍ਰੀਤ ਗੋਬਿੰਦਗੜ੍ਹ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਬੰਦ ਪਏ ਘਰ 'ਤੇ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ਅਤੇ ਗਹਿਣੇ ਚੋਰੀ ਅਗਲੀ ਖ਼ਬਰ ਪੁੱਕਾ ਨੇ ਕੈਂਪਸ ਤੋਂ ਕਾਰਪੋਰੇਟ ਤੱਕ ਗਲੋਬਲ ਵਿੱਤੀ ਲੀਡਰ 'ਤੇ ਕਰਵਾਇਆ ਪ੍ਰੋਗਰਾਮ
Ad Position 24