ਅਬੋਹਰ, 20 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਪੁੱਕਾ ਨੇ ਚੰਡੀਗੜ੍ਹ ਵਿਖੇ ਕੈਂਪਸ ਤੋਂ ਕਾਰਪੋਰੇਟ ਤੱਕ ਗਲੋਬਲ ਵਿੱਤੀ ਲੀਡਰ ਬਣਾਉਣਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ.ਅੰਸ਼ੂ ਕਟਾਰੀਆ ਪ੍ਰਧਾਨ ਅਤੇ ਚੇਅਰਮੈਨ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ ਨੇ ਕੀਤੀ | ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਕ ਵੱਡੀ ਰਾਹਤ ਵਜੋਂ ਪੰਜਾਬ ਵਿਚ 3 ਲੱਖ ਤੋਂ ਵੱਧ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿਚ ਵਿੱਤੀ ਰੁਕਾਵਟਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਕੱਠ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀ ਸਰਕਾਰ 2017 ਤੋਂ 2020 ਤੱਕ ਪੋਸਟ ਮੈਟਿ੍ਕ ਸਕਾਲਰਸ਼ਿਪ ਫ਼ੰਡ ਵੰਡਣ ਵਿਚ ਅਸਫਲ ਰਹੀ ਸੀ | ਜਿਸ ਕਾਰਨ ਹਜ਼ਾਰਾਂ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਅਸਮਰਥ ਰਹੇ ਅਤੇ ਕਈ ਕਾਲਜ ਵਿੱਤੀ ਸੰਕਟ ਵਿਚ ਧੱਕੇ ਗਏ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੇ ਮੌਜੂਦਾ ਵਿੱਤੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਲਗਭਗ 432 ਕਰੋੜ ਰੁਪਏ ਦੀਆਂ ਬਕਾਇਆ ਦੇਣ ਦੀਆਂ ਕੁੱਲ ਰਕਮ ਦਾ ਲਗਭਗ 40 ਫ਼ੀਸਦੀ ਮਨਜ਼ੂਰ ਕੀਤੀਆਂ ਹਨ | ਉਨ੍ਹਾਂ ਨੇ ਪੰਜਾਬ ਦੇ ਤਕਨੀਕੀ ਉੱਚ ਸਿੱਖਿਆ ਸੰਸਥਾਨਾਂ ਨੂੰ ਪੁੱਕਾ ਪਲੇਟਫ਼ਾਰਮ 'ਤੇ ਲਿਆਉਣ ਲਈ ਡਾ.ਅੰਸ਼ੂ ਕਟਾਰੀਆ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ | ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੁੱਕਾ ਵਲੋਂ ਆਯੋਜਿਤ ਇਕ ਸਮਾਗਮ ਦੌਰਾਨ ਕਹੀ | ਇਸ ਮੌਕੇ ਡਾ.ਕਮਲ ਛਾਬੜਾ ਅਤੇ ਡਾ.ਮਨਪ੍ਰੀਤ ਸਿੰਘ ਮੰਨਾ, ਨਿਰਮਲਜੀਤ ਸਿੰਘ ਕਲਸੀ ਆਈ.ਏ.ਐੱਸ ਸੇਵਾ ਮੁਕਤ ਦੇ ਨਾਲ ਵਿਸ਼ੇਸ਼ ਮਹਿਮਾਨ ਸਨ | ਇਨ੍ਹਾਂ ਤੋਂ ਇਲਾਵਾ ਮਨਜੀਤ ਸਿੰਘ, ਡਾ.ਗੁਰਮੀਤ ਸਿੰਘ ਧਾਲੀਵਾਲ, ਡਾ.ਜ਼ੋਰਾ ਸਿੰਘ, ਐਡਵੋਕੇਟ ਅਮਿੱਤ ਸ਼ਰਮਾ, ਡਾ.ਮੋਹਿਤ ਮਹਾਜਨ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਰਿਆਤ, ਹਰਪ੍ਰੀਤ ਸਿੰਘ ਚੰਨੀ ਅਤੇ ਐਡਵੋਕੇਟ ਵਿਕਰਮ ਪਾਸੀ ਸਮੇਤ ਪ੍ਰਮੁੱਖ ਸਿੱਖਿਆ ਸ਼ਾਸਤਰੀ ਮੌਜੂਦ ਸਨ | ਇਸ ਮੌਕੇ 'ਤੇ ਪੁੱਕਾ ਨੇ ਖੇਤਰ ਦੇ ਪ੍ਰਸਿੱਧ ਕਾਮਰਸ ਸਿੱਖਿਅਕਾਂ, ਜਿਨ੍ਹਾਂ ਵਿਚ ਡਾ.ਆਰ.ਕੇ ਗੁਪਤਾ, ਡਾ.ਏ.ਕੇ ਨੂੰ ਸਨਮਾਨਿਤ ਕੀਤਾ | ਮੁੱਖ ਮਹਿਮਾਨ ਡਾ.ਅਜੈ ਸ਼ਰਮਾ, ਡਾ.ਪਰਵਿੰਦਰ ਸਿੰਘ, ਪ੍ਰੋ.ਮਹਾਵੀਰ ਸਿੰਘ, ਡਾ.ਪਰਵੀਨ ਕਟਾਰੀਆ, ਸ਼੍ਰੀਮਤੀ ਅਮਨ ਸੰਧੂ, ਡਾ.ਰਿਤਿਕਾ ਸ਼ਰਮਾ, ਆਕਾਸ਼, ਗੌਤਮ, ਡਾ.ਕਪਿਲ ਦੇਵ, ਡਾ.ਗੁੰਜਨ, ਡਾ.ਮੋਨੀਤਾ ਮਾਗੋ, ਡਾ.ਯਸ਼ਪਾਲ, ਡਾ.ਅਮਿੱਤ ਮਹਿੰਦਰੂ, ਡਾ.ਸੁਨੀਤਾ, ਡਾ.ਸੁਨੀਤਾ, ਡਾ.ਰਾਮਰੂਪ, ਡਾ.ਨਵਜੋਤ ਕੌਰ, ਜੀ.ਡੀ.ਸਿੰਘ, ਡਾ.ਅਰੁਣ ਸ਼ਰਮਾ, ਡਾ.ਰਾਗਿਨੀ ਕਲੋਤਰਾ, ਡਾ.ਸ਼ਵੇਤਾ ਸੇਨਠਲਵਾਲ ਅਤੇ ਡਾ.ਸ਼ਵਿੰਦਰ ਫੂਲਕਾ ਆਦਿ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਡਾ.ਅੰਸ਼ੂ ਕਟਾਰੀਆ ਨੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਨਾ ਸਿਰਫ਼ ਸਕੂਲ ਸਿੱਖਿਆ ਵਿਚ ਮੋਹਰੀ ਹੈ | ਸਗੋਂ ਭਾਰਤ ਵਿਚ ਤਕਨੀਕੀ ਸਿੱਖਿਆ ਲਈ ਇਕ ਪ੍ਰਮੁੱਖ ਸਥਾਨ ਬਣਨ ਵੱਲ ਵੀ ਅੱਗੇ ਵਧ ਰਿਹਾ ਹੈ | ਉਨ੍ਹਾਂ ਨੇ ਬਿਹਾਰ, ਝਾਰਖੰਡ, ਆਸਾਮ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਦੇ ਨਾਲ-ਨਾਲ ਨੇਪਾਲ ਸਮੇਤ ਦੇਸ਼ਾਂ ਅਤੇ ਅਫ਼ਰੀਕਾ ਦੇ ਖੇਤਰਾਂ ਵਿਚ ਪੁੱਕਾ ਦੇ ਆਊਟ ਰੀਚ ਪਹਿਲ ਕਦਮੀਆਂ ਨੂੰ ਉਜਾਗਰ ਕੀਤਾ | ਜਿਸ ਦਾ ਉਦੇਸ਼ ਪੰਜਾਬ ਨੂੰ ਸਿੱਖਿਆ ਕੇਂਦਰ ਵਜੋਂ ਉਤਸ਼ਾਹਿਤ ਕਰਨਾ ਹੈ | ਕਟਾਰੀਆ ਨੇ ਅੱਗੇ ਦੱਸਿਆ ਕਿ ਪੁੱਕਾ ਉੱਚ ਸਿੱਖਿਆ ਦੇ ਚਾਹਵਾਨ ਲੱਖਾਂ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਲਗਭਗ 8000 ਤਕਨੀਕੀ ਸੰਸਥਾਵਾਂ ਨੂੰ ਇਕ ਪਲੇਟਫ਼ਾਰਮ 'ਤੇ ਲਿਆਉਣ ਲਈ ਕੰਮ ਕਰ ਰਿਹਾ ਹੈ | ਧੰਨਵਾਦ ਦੇ ਮਤੇ ਦੌਰਾਨ ਮਨਜੀਤ ਸਿੰਘ ਨੇ ਡਾ.ਕਟਾਰੀਆ ਦੀ ਅਗਵਾਈ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਉਨ੍ਹਾਂ ਨੂੰ ਪੰਜਾਬ ਦੇ ਲਗਭਗ 150-200 ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਇਕ ਪਲੇਟਫ਼ਾਰਮ 'ਤੇ ਲਿਆਉਣ ਦਾ ਸਿਹਰਾ ਦਿੱਤਾ |