21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬੇਸਹਾਰਾ ਪਸ਼ੂ ਨੂੰ ਬਚਾਉਂਦਿਆਂ ਕੈਂਟਰ ਖੜ੍ਹੇ ਟਰਾਲੇ ਨਾਲ ਟਕਰਾਇਆ, ਨੌਜਵਾਨ ਦੀ ਮੌਤ-ਚਾਲਕ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-04-2026
ਅਬੋਹਰ, 20 ਅਪ੍ਰੈਲ(ਵਿਵੇਕ ਹੂੜੀਆ)-ਅਬੋਹਰ-ਸ੍ਰੀਗੰਗਾਨਗਰ ਮੁੱਖ ਮਾਰਗ 'ਤੇ ਪਿੰਡ ਗਿੱਦੜਾਂ ਵਾਲੀ ਦੇ ਨੇੜੇ ਤੜਕਸਾਰ ਇੱਕ ਭਿਆਨਕ ਸੜਕ ਹਾਦਸੇ ਵਿਚ ਸ੍ਰੀਨਗਰ ਦੇ ਰਹਿਣ ਵਾਲੇ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਕੈਂਟਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ | ਹਾਦਸਾ ਸੜਕ 'ਤੇ ਅਚਾਨਕ ਆਏ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ | ਜਾਣਕਾਰੀ ਅਨੁਸਾਰ ਸ੍ਰੀਨਗਰ ਦਾ ਰਹਿਣ ਵਾਲਾ ਯਾਸਿਰ ਅਹਿਮਦ (19) ਪੁੱਤਰ ਅਬਦੁਲ ਲਤੀਫ਼, ਚਾਲਕ ਸ਼ਬੀਰ ਦੇ ਨਾਲ ਸ੍ਰੀਨਗਰ ਤੋਂ ਸ੍ਰੀ ਗੰਗਾਨਗਰ ਲਈ ਰਵਾਨਾ ਹੋਇਆ ਸੀ | ਉਨ੍ਹਾਂ ਨੇ ਰਾਜਸਥਾਨ ਤੋਂ ਪੱਥਰ ਲੋਡ ਕਰਕੇ ਵਾਪਸ ਜਾਣਾ ਸੀ | ਜਦੋਂ ਉਹ ਤੜਕੇ 4 ਵਜੇ ਦੇ ਕਰੀਬ ਗਿੱਦੜਾਂ ਵਾਲੀ ਪਿੰਡ ਦੇ ਪੰਪ ਕੋਲ ਪਹੁੰਚੇ ਤਾਂ ਸੜਕ 'ਤੇ ਅਚਾਨਕ ਪਸ਼ੂ ਆਉਣ ਕਾਰਨ ਕੈਂਟਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇਕ ਖ਼ਰਾਬ ਟਰਾਲੇ ਵਿਚ ਜਾ ਵੱਜਿਆ | ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਵਿਚ ਸਵਾਰ ਯਾਸਿਰ ਅਹਿਮਦ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਰਾਹਗੀਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਜ਼ਖ਼ਮੀ ਚਾਲਕ ਸ਼ਬੀਰ ਨੂੰ ਸ੍ਰੀਗੰਗਾਨਗਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ | ਮਿ੍ਤਕ ਯਾਸਿਰ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ | ਥਾਣਾ ਖੂਈਆਂ ਸਰਵਰ ਦੇ ਏ.ਐੱਸ.ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਮਨੀਰ ਦੇ ਬਿਆਨਾਂ 'ਤੇ ਬੀ.ਐਨ.ਐੱਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਮਿ੍ਤਕ ਪੰਜ ਭਰਾਵਾਂ ਵਿਚੋਂ ਚੌਥੇ ਨੰਬਰ 'ਤੇ ਸੀ ਅਤੇ ਅਜੇ ਕੁਆਰਾ ਸੀ |
Ad Position 22
No active advertisement
ਪਿਛਲੀ ਖ਼ਬਰ ਪੁੱਕਾ ਨੇ ਕੈਂਪਸ ਤੋਂ ਕਾਰਪੋਰੇਟ ਤੱਕ ਗਲੋਬਲ ਵਿੱਤੀ ਲੀਡਰ 'ਤੇ ਕਰਵਾਇਆ ਪ੍ਰੋਗਰਾਮ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਵਿਦਿਆਰਥੀਆਂ ਨੇ ਇੰਗਲਿਸ਼ ਉਲੰਪੀਆਡ 'ਚ ਗੱਡੇ ਝੰਡੇ ਵਿਦਿਆਰਥੀਆਂ ਨੇ 3 ਸੋਨ, 2 ਚਾਂਦੀ...
Ad Position 24