ਲਹਿਰਾ ਮੁਹੱਬਤ, 20 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)- ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ ਵਿਚ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਕਾਵਿਆ ਅਸੀਜਾ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਇਸ ਵਿਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਚੇਅਰਮੈਨ ਇੰਜੀਨੀਅਰ ਕਮਲੇਸ਼ ਸਰਾਫ਼, ਉਪ-ਚੇਅਰਮੈਨ ਅਮਿਤ ਸਰਾਫ਼ ਅਤੇ ਬੋਰਡ ਮੈਂਬਰ ਸ੍ਰੀਮਤੀ ਚੰਦਨ ਸਰਾਫ਼ ਅਤੇ ਸ੍ਰੀਮਤੀ ਬਿੰਦਿਆ ਸਰਾਫ਼ ਵੀ ਹਾਜ਼ਰ ਰਹੇ | ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਸਰਸਵਤੀ ਦੀ ਵੰਦਨਾ ਨਾਲ ਜੋਤ ਪ੍ਰਜਵਲਿਤ ਕਰਕੇ ਅਤੇ ਫੁੱਲ ਅਰਪਿਤ ਕਰਕੇ ਕੀਤੀ ਗਈ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਵਲੋਂ ਸੰਸਕਿ੍ਤਿਕ ਪ੍ਰੋਗਰਾਮ ਪੇਸ਼ ਕੀਤਾ | ਸਕੂਲ ਮੈਨੇਜਮੈਂਟ ਵਲੋਂ ਸੈਸ਼ਨ 2025-26 ਦੀਆਂ ਵੱਖ-ਵੱਖ ਕਲਾਸਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ | ਇਸ ਬੱਚਿਆਂ ਵਲੋਂ ਕੀਤੀਆਂ ਰੰਗਾਰੰਗ ਪੇਸ਼ਕਾਰੀਆਂ ਅਤੇ ਮਾਪਿਆਂ ਦੀ ਹਾਜ਼ਰੀ ਨੇ ਪ੍ਰੋਗਰਾਮ ਦੀ ਸ਼ੋਭਾ ਵਧਾ ਦਿੱਤੀ | ਸਕੂਲ ਦੇ ਉਪ-ਚੇਅਰਮੈਨ ਅਮਿਤ ਸਰਾਫ਼ ਨੇ ਬੱਚਿਆਂ ਨੂੰ ਚੰਗੇ ਪ੍ਰੀਖਿਆ ਨਤੀਜਿਆਂ ਵਿਚ ਵਧੀਆ ਅੰਕ ਪ੍ਰਾਪਤ ਕਰਨ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ | ਉਨ੍ਹਾਂ ਕਿਹਾ ਕਿ ਅੱਜ ਏ.ਆਈ ਦੇ ਯੁੱਗ ਵਿਚ ਬੱਚਿਆਂ ਨੂੰ ਹੋਰ ਸਮਾਰਟ, ਵਿਅਕਤੀਗਤ ਅਤੇ ਕੁਸ਼ਲ ਬਣਾਉਣ ਦੇ ਉਦੇਸ਼ ਨਾਲ ਕੰਪਿਊਟਰ ਲੈਬ-2 ਵੀ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ਵਿੱਚ ਵੀ ਗਿਆਨ ਵਿਚ ਵਾਧਾ ਕਰਨ, ਚੰਗੇ ਅੰਕ ਹਾਸਲ ਕਰਨ ਅਤੇ ਕਾਮਯਾਬੀ ਦੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੀ ਵਿੱਦਿਅਕ ਯੋਗਤਾ ਵਿੱਚ ਵਾਧਾ ਕਰਦਾ ਹੈ | ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਤੇਜ਼ੀ ਨਾਲ ਬਦਲ ਰਹੇ ਆਧੁਨਿਕ ਯੁੱਗ ਵਿਚ ਬੱਚਿਆਂ ਦੇ ਉੱਜਵਲ ਭਵਿੱਖ ਲਈ ਸਕੂਲ ਹਮੇਸ਼ਾ ਅੱਗੇ ਰਹਿੰਦਾ ਆਇਆ ਹੈ ਅਤੇ ਆਉਂਦਾ ਰਹੇਗਾ | ਸਕੂਲ ਐਡਮਿਨ ਮੈਨੇਜਰ ਨੰਦਿਨੀ ਗਰਗਜੀ ਨੇ ਪ੍ਰੋਗਰਾਮ ਵਿਚ ਪਹੁੰਚੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ