ਮੁੱਦਕੀ, 22 ਅਪ੍ਰੈਲ(ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਲੋਹਾਮ ਦੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਨਾ ਮਿਲਣ ਕਾਰਨ ਕਾਫ਼ੀ ਦਿੱਕਤਾਂ ਪੇਸ਼ ਆ ਰਹੀਆਂ ਹਨ | ਸੀਨੀਅਰ 'ਆਪ' ਆਗੂ ਤੇ ਪਿੰਡ ਲੋਹਾਮ ਦੇ ਸਰਪੰਚ ਲਖਵੀਰ ਸਿੰਘ ਬਾਵਾ ਨੇ ਦੱਸਿਆ ਕਿ ਪਿੰਡ ਵਿਚਲਾ ਪਾਣੀ ਮਾੜਾ ਹੋਣ ਕਾਰਨ ਲੋਕਾਂ ਨੂੰ ਕਈ ਤਰਾਂ ਦੀਆ ਬਿਮਾਰੀਆਂ ਘੇਰਾ ਪਾ ਰਹੀਆਂ ਹਨ ਅਤੇ ਲੋਕਾਂ ਦਾ ਹਾਜ਼ਮਾ ਅਤੇ ਸਿਹਤ ਖ਼ਰਾਬ ਹੋ ਰਹੀ ਹੈ | ਉਨ੍ਹਾਂ ਦੱਸਿਆਂ ਕਿ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਦੇ ਯਤਨਾਂ ਸਦਕਾ ਪਿੰਡ ਲੋਹਾਮ ਵਿਚ ਵਿਕਾਸ ਦੇ ਕਈ ਪੋ੍ਰਜੈਕਟ ਚੱਲ ਰਹੇ ਹਨ | ਪਰੰਤੂ ਪਿੰਡ ਦੇ ਬੱਚੇ , ਔਰਤਾਂ ਤੇ ਆਮ ਲੋਕ ਪੀਣ ਵਾਲੇ ਸ਼ੁੱਧ ਪਾਣੀ ਦੀ ਘਾਟ ਕਾਰਨ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਹਨ | ਲਖਵੀਰ ਸਿੰਘ ਬਾਵਾ ਸਰਪੰਚ ਤੇ ਸਮੂਹ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਹਲਕਾ ਵਿਧਾਇਕ ਰਜਨੀਸ਼ ਦਹੀਆ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਵੱਡਿਆਂ ਨਹਿਰਾਂ(ਸਰਹੰਦ ਫੀਡਰ) ਤੋਂ ਪਿੰਡ ਲੋਹਾਮ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਪਾਈਪ ਲਾਈਨ ਲਈ ਵੱਧ ਤੋਂ ਵੱਧ ਗਰਾਂਟ ਦਿੱਤੀ ਜਾਵੇ | ਤਾਂ ਜੋ ਪਿੰਡ ਲੋਹਾਮ ਦੇ ਲੋਕ ਸ਼ੁੱਧ ਪਾਣੀ ਪੀ ਕੇ ਤੰਦਰੁਸਤੀ ਦਾ ਜੀਵਨ ਜਿਓ ਸਕਣ |