ਜਲਾਲਾਬਾਦ, 25 ਅਪ੍ਰੈਲ (ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਐੱਚ.ਸੀ.ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੌਰਵ ਗੁੰਬਰ ਪੁੱਤਰ ਸੰਦੀਪ ਕੁਮਾਰ ਵਾਸੀ ਇੰਦਰ ਨਗਰੀ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੀ ਦੁਕਾਨ ਚੱਕਤੀ ਸਵੀਟ ਹਾਊਸ 'ਤੇ ਮੌਜੂਦ ਸੀ ਤਾਂ ਪ੍ਰਦੀਪ ਕੁਮਾਰ ਵਾਸੀ ਮਦਨ ਲਾਲ, ਰਾਜਨ ਗੁੰਬਰ ਪੁੱਤਰ ਪ੍ਰਦੀਪ ਕੁਮਾਰ, ਸਾਜਨ ਗੁੰਬਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਇੰਦਰ ਨਗਰੀ ਜਲਾਲਾਬਾਦ ਅਤੇ 2/3 ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ | ਇਸ ਦੌਰਾਨ ਉਹ ਉਸ ਦੀ ਸੋਨੇ ਦੀ ਚੈਨ, ਚਾਂਦੀ ਦਾ ਬ੍ਰੈਸਲੇਟ ਅਤੇ 20/25 ਹਜ਼ਾਰ ਰੁਪਏ ਲੈ ਗਏ | ਰੰਜਸ਼ ਦਾ ਕਾਰਨ ਭਾਂਡਿਆਂ ਦਾ ਕੰਮ ਇਕੱਠਾ ਹੋਣਾ ਦੱਸਿਆ ਗਿਆ ਹੈ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |