12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਧਰਤੀ ਦਿਵਸ ਅਤੇ ਪੁਸਤਕ ਦਿਵਸ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 26-04-2026
ਫ਼ਾਜ਼ਿਲਕਾ, 25 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਵਿਹੜੇ ਵਿਚ ਧਰਤੀ ਦਿਵਸ ਅਤੇ ਪੁਸਤਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਅਧਿਆਪਕਾਂ ਨੇ ਧਰਤੀ ਨੂੰ ਬਚਾਉਣ ਦਾ ਸੰਕਲਪ ਲਿਆ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪਾਣੀ ਦੀ ਬੱਚਤ ਕਰਨ, ਰੁੱਖਾਂ ਦੀ ਸੁਰੱਖਿਆ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਸੰਕਲਪ ਵੀ ਦਿਵਾਇਆ ਗਿਆ ਕਿ ਉਹ ਆਪਣੇ ਜਨਮ ਦਿਨ 'ਤੇ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਉਣ ਅਤੇ ਉਸ ਦੇ ਵੱਡਾ ਹੋਣ ਤੱਕ ਉਸ ਦੀ ਦੇਖਭਾਲ ਕਰਨ | ਪੁਸਤਕ ਦਿਵਸ ਦੇ ਅਵਸਰ 'ਤੇ ਵਿਦਿਆਰਥੀਆਂ ਵਿਚ ਪੁਸਤਕਾਂ ਪੜ੍ਹਨ ਦੇ ਘਟਦੇ ਰੁਝਾਨ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ, ਕਵਿਤਾਵਾਂ ਅਤੇ ਭਾਸ਼ਣਾਂ ਰਾਹੀਂ ਜਾਗਰੂਕਤਾ ਫੈਲਾਈ ਗਈ | ਵਿਦਿਆਰਥੀਆਂ ਨੂੰ ਪਾਠ-ਪੁਸਤਕਾਂ ਤੋਂ ਇਲਾਵਾ ਹੋਰ ਸਾਹਿੱਤਿਕ ਪੁਸਤਕਾਂ ਪੜ੍ਹਨ ਲਈ ਵੀ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਮਹੋਦਿਆ ਨੇ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਉਨ੍ਹਾਂ ਦਾ ਧਿਆਨ ਸਿਰਜਣਾਤਮਿਕ ਗਤੀਵਿਧੀਆਂ ਵੱਲ ਲਗਾਉਣਾ ਜ਼ਰੂਰੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੁਸਤਕਾਂ ਤੋਂ ਚੰਗਾ ਕੋਈ ਹੋਰ ਦੋਸਤ ਨਹੀਂ ਹੋ ਸਕਦਾ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਬੱਚਿਆਂ ਲਈ ਇੱਕ ਛੋਟੀ ਲਾਇਬ੍ਰੇਰੀ ਬਣਾਉਣ ਤਾਂ ਜੋ ਬੱਚੇ ਆਪਣੇ ਵਿਹਲੇ ਸਮੇਂ ਦੀ ਸਹੀ ਵਰਤੋਂ ਕਰ ਸਕਣ ਅਤੇ ਉਨ੍ਹਾਂ ਵਿਚ ਪੁਸਤਕਾਂ ਪ੍ਰਤੀ ਰੁਚੀ ਵਧੇ | ਧਰਤੀ ਦਿਵਸ ਦੇ ਮੌਕੇ 'ਤੇ ਛੇਵੀਂ ਜਮਾਤ ਦੇ ਧਰੁਵ ਨੇ ਆਪਣੇ ਵਿਚਾਰ ਪੇਸ਼ ਕੀਤੇ | ਜਦੋਂ ਕਿ ਪੁਸਤਕ ਦਿਵਸ 'ਤੇ ਛੇਵੀਂ ਜਮਾਤ ਦੇ ਰੁਦ੍ਰਾਂਸ਼ ਅਤੇ ਦੂਜੀ ਜਮਾਤ ਦੀ ਇਨਾਇਆ ਨੇ ਸੁੰਦਰ ਕਵਿਤਾਵਾਂ ਪੇਸ਼ ਕੀਤੀਆਂ | ਇਸ ਤੋਂ ਇਲਾਵਾ ਸੱਤਵੀਂ ਜਮਾਤ ਦੇ ਰਹਿਮਤ ਨੇ ਭਾਸ਼ਣ ਦੇ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਲਗਾਏ ਅਗਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਨੇ ਰਾਮਪੁਰਾ 'ਚ ਸਕੂਲ ਦੇ ਨਵੇਂ ਕਮਰਿਆਂ ਦਾ ਕੀਤਾ ਉਦਘਾਟਨ
Ad Position 24