12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਟੇਲ ਪਾਰਕ ਸੁਧਾਰ ਸਭਾ ਵਲੋਂ ਸੁੰਦਰ ਕਾਂਡ ਪ੍ਰਾਇਣ ਯੱਗ ਦੀਆਂ ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 03-05-2026
ਅਬੋਹਰ, 2 ਮਈ (ਖ਼ਾਲਸਾ)-ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ ਅਤੇ ਸ਼੍ਰੀ ਰਾਮ ਸ਼ਰਣਮ ਮੰਦਿਰ ਅਬੋਹਰ ਦੇ ਡਾਇਰੈਕਟਰ ਮਦਨ ਲਾਲ ਭਲੋਟੀਆ ਦੀ ਅਗਵਾਈ ਹੇਠ ਐਤਵਾਰ ਨੂੰ ਸ਼ਾਮ 5 ਤੋਂ 7:30 ਵਜੇ ਤੱਕ ਪਟੇਲ ਪਾਰਕ ਗਲੀ ਨੰਬਰ 6 ਅਬੋਹਰ ਵਿਖੇ ਇਕ ਸੁੰਦਰ ਕਾਂਡ ਪ੍ਰਾਇਣ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਪਟੇਲ ਪਾਰਕ ਸੁਧਾਰ ਸਭਾ ਦੇ ਸਲਾਹਕਾਰ ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਸੁੰਦਰ ਕਾਂਡ ਪਾਠ ਅਤੇ ਯੱਗ ਭਗਵਾਨ ਹਨੂਮਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇਕ ਬਹੁਤ ਸ਼ਕਤੀਸ਼ਾਲੀ ਰਸਮ ਹੈ | ਇਸ ਮੌਕੇ ਸੇਵਾ ਭਾਰਤੀ ਦੇ ਸੰਚਾਲਕ ਸਤਪਾਲ ਗਿਲਹੋਤਰਾ, ਕਮਲ ਖੰਨਾ, ਪਟੇਲ ਪਾਰਕ ਸੁਧਾਰ ਸਭਾ ਦੇ ਮੈਂਬਰ ਜਗਜੀਤ ਕੰਬੋਜ, ਮਦਨ ਲਾਲ ਛਾਬੜਾ, ਨੀਸ਼ੂ ਵਿੱਜ, ਬੀਰਬਲ ਧੌਲੀਆ, ਰਾਜ ਕੁਮਾਰ, ਸੁਰਿੰਦਰ ਮੱਕੜ, ਜਗਦੀਸ਼ ਜੱਗੀ, ਪਰਨਾਮੀ, ਵਿਜੇ ਕੁਮਾਰ, ਸ਼ਸ਼ੀਕਾਂਤ, ਮੋਹਿਤ ਡੋਡਾ, ਅਸ਼ੋਕ ਮਗਨ, ਰਾਜੇਸ਼ ਗਾਬਾ, ਅਸ਼ਵਨੀ ਵਿੱਜ, ਅਸ਼ਵਨੀ, ਐੱਸ. ਬਹਿਲ, ਰਾਜੀਵ ਬਹਿਲ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਲਲਿਤ ਸੋਨੀ, ਵਿਨੋਦ ਸਿੰਗਲਾ, ਡਾ.ਸੁਰਿੰਦਰ ਸਿੰਘ ਔਲਖ, ਪਿ੍ੰਸੀਪਲ ਰਾਜੇਸ਼ ਸਚਦੇਵਾ, ਸੀ.ਐਮ ਯੋਗਸ਼ਾਲਾ ਦੇ ਟਰੇਨਰ ਨਰਿੰਦਰ ਕੰਬੋਜ ਅਤੇ ਹਰਪ੍ਰੀਤ ਕੰਬੋਜ ਨੇ ਸੰਗਤਾਂ ਨੂੰ ਇਸ ਯੱਗ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੰਗਤਸਰ ਸਾਹਿਬ ਦੇ ਪ੍ਰਬੰਧਾਂ ਲਈ 3 ਮੈਂਬਰੀ ਕਮੇਟੀ ਬਣੀ ਅਗਲੀ ਖ਼ਬਰ ਮੰਡੀ ਲਾਧੂਕਾ ਦੀ ਅਨਾਜ ਮੰਡੀ ਵਿਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
Ad Position 24