08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ ਸੱਪਾਂਵਾਲੀ ਦੇ ਵਿਅਕਤੀ ਦੀ ਨਿਕਲੀ 50 ਹਜ਼ਾਰ ਦੀ ਲਾਟਰੀ

Ad Position 21
No active advertisement
ਅਜੀਤ ਡੈਸਕ 14-05-2026
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਦੇ ਨਤੀਜਿਆਂ ਨੇ ਖੇਤਰ ਦੇ ਇਕ ਪਰਿਵਾਰ ਵਿਚ ਖ਼ੁਸ਼ੀਆਂ ਦੀ ਲਹਿਰ ਲਿਆ ਦਿੱਤੀ ਹੈ | ਆਪਣੀ ਪਤਨੀ ਨੂੰ ਪੇਕੇ ਛੱਡ ਕੇ ਵਾਪਸ ਪਰਤ ਰਹੇ ਅਬੋਹਰ ਦੇ ਪਿੰਡ ਸੱਪਾਂ ਵਾਲੀ ਦੇ ਨਿਵਾਸੀ ਜੋਗਿੰਦਰ ਸਿੰਘ ਲਈ ਇਹ ਸਫ਼ਰ ਬੇਹੱਦ ਕਿਸਮਤ ਵਾਲਾ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਖ਼ਰੀਦੀ ਹੋਈ ਲਾਟਰੀ ਟਿਕਟ 'ਤੇ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਨੇ ਫ਼ਾਜ਼ਿਲਕਾ ਦੇ ਰੂਪ ਚੰਦ ਲਾਟਰੀ ਸਟਾਲ ਤੋਂ ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਦੀ ਟਿਕਟ ਖ਼ਰੀਦੀ ਸੀ | ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਆਪਣੀ ਪਤਨੀ ਨੂੰ ਉਸ ਦੇ ਪੇਕੇ ਛੱਡ ਕੇ ਘਰ ਵਾਪਸ ਪਰਤ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਟਿਕਟ ਲਈ ਸੀ | ਜਦੋਂ ਲਾਟਰੀ ਦੇ ਨਤੀਜੇ ਐਲਾਨੇ ਗਏ ਤਾਂ ਇਨਾਮੀ ਸੂਚੀ ਵਿਚ ਆਪਣਾ ਨੰਬਰ ਦੇਖ ਕੇ ਜੋਗਿੰਦਰ ਸਿੰਘ ਦੇ ਪਰਿਵਾਰ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ | ਜੇਤੂ ਜੋਗਿੰਦਰ ਸਿੰਘ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਇਨਾਮ ਦੀ ਉਮੀਦ ਨਹੀਂ ਸੀ | ਉਨ੍ਹਾਂ ਨੇ ਇਸ ਇਨਾਮ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ | ਦੂਜੇ ਪਾਸੇ ਲਾਟਰੀ ਵਿਕਰੇਤਾ ਬੌਬੀ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਲ ਤੋਂ ਵਿਕੀਆਂ ਟਿਕਟਾਂ 'ਤੇ ਅਕਸਰ ਲੋਕਾਂ ਦੇ ਇਨਾਮ ਨਿਕਲਦੇ ਰਹਿੰਦੇ ਹਨ ਅਤੇ ਇਸ ਵਾਰ ਜੋਗਿੰਦਰ ਸਿੰਘ ਦੀ ਕਿਸਮਤ ਚਮਕੀ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਸੋਨੀ ਕੈਮਰਾ ਵਰਕਸ਼ਾਪ ਦਾ ਆਯੋਜਨ, ਫੋਟੋਗ੍ਰਾਫਰਾਂ ਨੇ ਸਿੱਖੀਆਂ ਆਧੁਨਿਕ ਤਕਨੀਕਾਂ ਅਗਲੀ ਖ਼ਬਰ ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕਾਮਿਆਂ ਵਲੋਂ ਤਿੱਖੇ ਸੰਘਰਸ਼ ਦਾ ਐਲਾਨ
Ad Position 24