08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਖੇਤਾਂ 'ਚ ਕਣਕ ਦੀ ਰਹਿੰਦ ਖੂੰਹਦ ਨੂੰ ਲਗਦੀ ਅੱਗ ਕਾਰਨ ਸੜਕਾਂ ਤੇ ਨਹਿਰਾਂ ਕਿਨਾਰੇ ਦਰੱਖ਼ਤ ਵੀ ਸੜ ਕੇ ਹੋ ਰਹੇ ਹਨ ਸੁਆਹ

Ad Position 21
No active advertisement
ਅਜੀਤ ਡੈਸਕ 14-05-2026
ਜਲਾਲਾਬਾਦ,13 ਮਈ (ਜਤਿੰਦਰ ਪਾਲ ਸਿੰਘ)- ਕਿਸਾਨਾਂ ਵਲੋਂ ਕਣਕ ਦੀ ਫ਼ਸਲ ਸੰਭਾਲਣ ਤੋਂ ਬਾਅਦ ਅਤੇ ਨਾੜ ਦੀ ਤੂੜੀ ਬਣਾਉਣ ਤੋਂ ਬਾਅਦ ਬਚਦੀ ਰਹਿੰਦ ਖੂੰਹਦ ਨੂੰ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਲਗਾਤਾਰ ਅੱਗ ਲਗਾਈ ਜਾ ਰਹੀ ਹੈ¢ ਇਸ ਲਾਪਰਵਾਹੀ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਵਲੋਂ ਜ਼ੁੰਮੇਵਾਰ ਕਿਸਾਨਾਂ 'ਤੇ ਲਗਾਤਾਰ ਪਰਚੇ ਵੀ ਕੀਤੇ ਜਾ ਰਹੇ ਹਨ ਪਰ ਫਿਰ ਵੀ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ¢ ਇਸ ਅੱਗ ਦਾ ਪ੍ਰਭਾਵ ਜਿੱਥੇ ਜ਼ਮੀਨ ਦੀ ਮਿੱਟੀ, ਵਾਤਾਵਰਨ, ਪੰਛੀਆਂ ਨੂੰ ਹੋ ਰਿਹਾ ਹੈ, ਉੱਥੇ ਸੜਕਾਂ ਦੇ ਕਿਨਾਰੇ ਖੜੇ ਜੰਗਲਾਤ ਮਹਿਕਮੇ ਦੇ ਦਰਖ਼ਤ ਵੀ ਇਸ ਅੱਗ ਦਾ ਸ਼ਿਕਾਰ ਹੋ ਕੇ ਖ਼ਤਮ ਹੋ ਰਹੇ ਹਨ¢ ਸੜਕਾਂ ਅਤੇ ਨਹਿਰਾਂ ਦੇ ਨਾਲ ਸਥਿਤ ਜ਼ਮੀਨਾਂ ਵਿਚ ਕਣਕ ਦੀ ਰਹਿੰਦ ਖੂੰਹਦ ਨੂੰ ਜਦੋਂ ਅੱਗ ਲਗਾਈ ਜਾਂਦੀ ਹੈ ਤਾਂ ਉਹ ਸੜਕ ਦੇ ਨਾਲ ਖੜੀ ਘਾਹ ਅਤੇ ਦਰਖਤਾਂ ਤੱਕ ਵੀ ਪਹੁੰਚ ਜਾਂਦੀ ਹੈ¢ ਇਸ ਅੱਗ ਨਾਲ ਬਣੇ ਧੂੰਏਾ ਤੇ ਸੇਕ ਕਾਰਨ ਸੜਕਾਂ ਤੋਂ ਲੰਘ ਰਹੇ ਵਹੀਕਲਾਂ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ ਅਤੇ ਜੇਕਰ ਹਵਾ ਦਾ ਰੁੱਖ ਖੇਤ ਤੋਂ ਸੜਕ ਵਾਲੇ ਪਾਸੇ ਹੋਵੇ ਤਾਂ ਇਹ ਭਿਆਨਕ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਇਸ ਹਵਾ ਦੇ ਰੁੱਖ ਦੇ ਨਾਲ ਸੜਕਾਂ ਦੇ ਨਾਲ ਖੜੇ ਦਰਖ਼ਤ ਵੀ ਅੱਗ ਫੜ ਲੈਂਦੇ ਹਨ ਜੋ ਕਿ ਕਾਫ਼ੀ ਦੇਰ ਤੱਕ ਬਲਦੇ ਰਹਿੰਦੇ ਹਨ¢ ਜਿਸ ਕਾਰਨ ਕਈ ਕੀਮਤੀ ਰੁੱਖ ਸੜ ਕੇ ਸਵਾਹ ਹੋ ਗਏ ਹਨ ਅਤੇ ਕਈ ਅੱਗ ਦੇ ਕਾਰਨ ਖੋਖਲੇ ਹੋ ਗਏ ਹਨ¢ ਖੇਤਾਂ ਵਿਚੋਂ ਆਈ ਇਸ ਅੱਗ ਦੇ ਨਾਲ ਸੜ ਰਹੇ ਦਰਖਤਾਂ ਨੂੰ ਬਚਾਉਣ ਲਈ ਕੋਈ ਵੀ ਉਪਰਾਲਾ ਨਹੀਂ ਕਰਦਾ¢ ਜੰਗਲਾਤ ਵਿਭਾਗ ਵੀ ਆਪਣੇ ਸੜ ਰਹੇ ਦਰਖਤਾਂ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ ¢ ਪੰਜਾਬ ਵਿਚ ਪਹਿਲਾਂ ਹੀ ਦਰਖਤਾਂ ਦੀ ਗਿਣਤੀ ਬਹੁਤ ਘੱਟ ਗਈ ਹੈ¢ ਲੋਕਾਂ ਵਲ਼ੋਂ ਨਹਿਰਾਂ ਤੇ ਸੜਕਾਂ ਦੇ ਨਾਲ ਸਥਿਤ ਜੰਗਲਾਤ ਵਿਭਾਗ ਦੀ ਥਾਂ ਤੇ ਕਬਜ਼ੇ ਕਰਕੇ ਖੇਤੀ ਕੀਤੀ ਜਾ ਰਹੀ ਹੈ ਅਤੇ ਕਈ ਨਹਿਰਾਂ ਦੇ ਕੰਢੇ 'ਤੇ ਲੋਕਾਂ ਵਲ਼ੋਂ ਕਬਜ਼ੇ ਕਰਕੇ ਪੱਕੇ ਮਕਾਨ ਵੀ ਬਣਾ ਦਿੱਤੇ ਗਏ ਹਨ¢ ਇਸ ਨਾਲ ਜੰਗਲਾਤ ਮਹਿਕਮੇ ਦੀ ਥਾਂ ਕਾਫ਼ੀ ਘੱਟ ਗਈ ਹੈ ਅਤੇ ਇਸ ਘਟੀ ਹੋਈ ਥਾਂ ਵਿਚ ਦਰਖਤਾਂ ਦੀ ਗਿਣਤੀ ਬਹੁਤ ਹੀ ਘੱਟ ਗਈ ਹੈ¢ ਕਿਸਾਨਾਂ ਵਲ਼ੋਂ ਲਗਾਈ ਅੱਗ ਕਾਰਨ ਸੜਕਾਂ ਤੇ ਨਹਿਰਾਂ ਦੇ ਕੰਢੇ 'ਤੇ ਬਹੁਤ ਹੀ ਘੱਟ ਗਿਣਤੀ ਵਿਚ ਬਚੇ ਦਰਖਤਾਂ ਨੂੰ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ¢ ਜੰਗਲਾਤ ਮਹਿਕਮੇ ਨੂੰ ਵੀ ਆਪਣੇ ਦਰਖ਼ਤ ਬਚਾਉਣ ਲਈ ਕੁੰਭਕਰਨੀ ਨੀਂਦ ਵਿਚੋਂ ਜਾਗਣ ਦੀ ਲੋੜ ਹੈ¢
Ad Position 22
No active advertisement
ਪਿਛਲੀ ਖ਼ਬਰ ਸਰਹੰਦ ਫ਼ਤਹਿ ਦਿਵਸ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰੀ ਸਮਾਗਮ ਅਗਲੀ ਖ਼ਬਰ ਬੰਬੇ ਇੰਸਟੀਚਿਊਟ ਨੇ ਸਰਕਾਰੀ ਹਸਪਤਾਲ 'ਚ ਮਨਾਇਆ ਅੰਤਰਰਾਸ਼ਟਰੀ ਨਰਸਿੰਗ ਦਿਵਸ
Ad Position 24