ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਹਰਸ਼ ਕੁਮਾਰ ਪੁਲਿਸ ਪਾਰਟੀ ਸਮੇਤ ਸਥਾਨਕ ਇੰਦਰਾ ਨਗਰੀ ਵਿਖੇ ਸਥਿਤ ਸ਼ਮਸ਼ਾਨ ਘਾਟ ਨੇੜੇ ਗਸ਼ਤ 'ਤੇ ਜਾ ਰਹੇ ਸਨ ਤਾਂ ਝਾੜੀਆਂ ਨੇੜੇ ਇਕ ਵਿਅਕਤੀ ਸ਼ੱਕੀ ਹਲਾਤਾਂ ਵਿਚ ਬੈਠਾ ਸੀ | ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ | ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ 14 ਗਰਾਮ ਹੈਰੋਇਨ ਬਰਾਮਦ ਹੋਈ | ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਹਿਚਾਣ ਰੋਹਿਤ ਪੁੱਤਰ ਸਦਾਨੰਦ ਵਾਸੀ ਸਥਾਨਕ ਕ੍ਰਿਸ਼ਨਾ ਨਗਰੀ ਵਜੋਂ ਹੋਈ | ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਰੋਹਿਤ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |