08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਫ਼ਾਜ਼ਿਲਕਾ ਦੇ ਨਵੇਂ ਐੱਸ.ਐੱਸ.ਪੀ ਨੂੰ ਆੜ੍ਹਤੀ ਯੂਨੀਅਨ ਪ੍ਰਧਾਨ ਸੰਧੂ ਮਿਲੇ

Ad Position 21
No active advertisement
ਅਜੀਤ ਡੈਸਕ 14-05-2026
ਮੰਡੀ ਰੋੜਾਂਵਾਲੀ, 13 ਮਈ (ਮਨਜੀਤ ਸਿੰਘ ਬਰਾੜ)-ਕੱਚਾ ਆੜ੍ਹਤੀ ਯੂਨੀਅਨ ਚੱਕ ਰੋਹੀਵਾਲਾ ਦੇ ਪ੍ਰਧਾਨ 'ਤੇ ਸਾਬਕਾ ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਸੰਧੂ ਚੱਕ ਰੋਹੀਵਾਲਾ ਵਲੋਂ ਫ਼ਾਜ਼ਿਲਕਾ ਦੇ ਨਵੇਂ ਐੱਸ.ਐੱਸ.ਪੀ ਓਲੰਪੀਅਨ ਗਗਨ ਅਜੀਤ ਸਿੰਘ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਮਿਲ ਕੇ ਬੁੱਕੇ ਭੇਟ ਕੀਤੇ ਤੇ ਜੀ ਆਇਆਂ ਆਖਿਆ | ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਐੱਸ.ਐੱਸ.ਪੀ ਗਗਨ ਅਜੀਤ ਸਿੰਘ ਬੇਹੱਦ ਇਮਾਨਦਾਰ ਅਤੇ ਲੋਕਾਂ ਨੂੰ ਇਨਸਾਫ਼ ਦੇਣ ਵਾਲੇ ਅਫ਼ਸਰ ਹਨ | ਉਨ੍ਹਾਂ ਦੇ ਆਉਣ ਨਾਲ ਲੋਕਾਂ ਨੂੰ ਇਨਸਾਫ਼ ਮਿਲੇਗਾ ਅਤੇ ਨਸ਼ਿਆਂ ਨੂੰ ਵੀ ਠੱਲ੍ਹ ਪਵੇਗੀ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਬੇਟੇ ਸ਼ੂਟਿੰਗ ਸਟੇਟ ਗੋਲਡ ਮੈਡਲਿਸਟ ਅਰਮਾਨ ਸੰਧੂ, ਦਵਿੰਦਰ ਕੁਮਾਰ ਟਿੰਕੂ, ਹੈਪੀ ਸੰਧੂ ਬਲਾਕੀ ਵਾਲਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਉੱਚ ਸਿਆਸਤ ਤੋਂ ਲੈ ਕੇ ਹੁਣ ਹੇਠਲੇ ਪੱਧਰ ਤੱਕ ਦਲ ਬਦਲੀਆਂ ਦਾ ਚੱਲਿਆ ਰੁਝਾਨ ਦੇਸ਼ ਤੇ ਸਮਾਜ ਲਈ ਘਾਤਕ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਅੱਠਵੇਂ ਦਿਨ ਵੀ ਜਾਰੀ, ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24