08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਦੇਸ਼ ਦੀ ਉੱਚ ਸਿਆਸਤ ਤੋਂ ਲੈ ਕੇ ਹੁਣ ਹੇਠਲੇ ਪੱਧਰ ਤੱਕ ਦਲ ਬਦਲੀਆਂ ਦਾ ਚੱਲਿਆ ਰੁਝਾਨ ਦੇਸ਼ ਤੇ ਸਮਾਜ ਲਈ ਘਾਤਕ

Ad Position 21
No active advertisement
ਅਜੀਤ ਡੈਸਕ 14-05-2026
ਫ਼ਾਜ਼ਿਲਕਾ, 13 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਲੜਨ ਵਾਲੇ ਚਾਹਵਾਨਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇਸ ਦੇ ਨਾਲ ਹੀ ਦੇਸ਼ ਦੀ ਸਿਆਸਤ ਵਿਚ ਦਲ ਬਦਲੂਆਂ ਦਾ ਚੱਲਿਆ ਰੁਝਾਨ ਹੁਣ ਇਨ੍ਹਾਂ ਨਗਰ ਕੌਂਸਲ ਚੋਣਾਂ ਵਿਚ ਵੀ ਨਜ਼ਰ ਆ ਰਿਹਾ ਹੈ | ਪਹਿਲਾਂ ਕਿਸੇ ਸਮੇਂ ਜੇ ਕੋਈ ਉੱਚ ਆਗੂ ਪਾਰਟੀ ਬਦਲ ਕੇ ਦੂਸਰੀ ਪਾਰਟੀ ਵਿਚ ਜਾਂਦਾ ਸੀ ਤਾਂ ਉਸ ਸਮੇਂ ਸਿਆਸਤ ਵਿਚ ਇਹ ਇਕ ਨਵੀਂ ਸੋਚ ਦੇਖੀ ਜਾਂਦੀ ਸੀ | ਹੌਲੀ-ਹੌਲੀ ਸਮਾਂ ਬਦਲਿਆ ਕਿ ਸੱਤਾ ਦੀ ਭੁੱਖ ਇੰਨੀ ਸਿਆਸਤਦਾਨਾਂ ਵਿਚ ਆ ਗਈ ਕਿ ਉਹ ਸਾਰੇ ਪਾਰਟੀ ਦੇ ਸਿਧਾਂਤ 'ਤੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਖ਼ੇਰੂ-ਖ਼ੇਰੂ ਕਰਕੇ ਦਲ ਬਦਲੀਆਂ ਵਿਚ ਲੱਗ ਗਏ ਹਨ | ਪਹਿਲਾਂ ਇਕ ਪਾਰਟੀ ਵਿਚ ਰਹਿ ਕੇ ਹਰ ਹੀਲਾ ਵਰਤ ਕੇ ਆਪਣੀਆਂ ਜਾਇਦਾਦਾਂ ਵਿਚ ਵਾਧਾ ਕਰਦੇ ਹਨ, ਫਿਰ ਮੌਕਾ ਪਾ ਕੇ ਹੋਰ ਕਿਸੇ ਪਾਰਟੀ ਵਿਚ ਸ਼ਾਮਿਲ ਹੋ ਜਾਂਦੇ ਹਨ | ਸ਼ਹਿਰ ਦੇ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਕਿਸੇ ਸਮੇਂ ਦਲ ਬਦਲੂ ਨੰੂ ਗ਼ੱਦਾਰੀ ਦੇ ਬਰਾਬਰ ਖ਼ਿਤਾਬ ਦਿੱਤੇ ਜਾਂਦੇ ਸਨ ਪਰ ਹੁਣ ਤਾਂ ਪੈਸੇ ਦੀ ਭਿਆਨਕ ਦੌੜ ਅੰਦਰ ਦਲ ਬਦਲੂ ਆਗੂ ਆਪਣੀ ਸ਼ਾਨ ਸਮਝਦੇ ਹਨ | ਜਿਸ ਤਰ੍ਹਾਂ ਰਵਾਇਤੀ ਸਿਆਸੀ ਪਾਰਟੀਆਂ ਨੇ ਆਪਣੇ ਸਿਧਾਂਤਾਂ ਨੂੰ ਤੋੜਿਆ ਹੈ, ਟਕਸਾਲੀ ਵਰਕਰਾਂ ਨੂੰ ਪਿੱਛੇ ਕਰਕੇ ਦਲ ਬਦਲੀ ਕਰਕੇ ਆਏ ਆਗੂਆਂ ਨੂੰ ਸਤਿਕਾਰਯੋਗ ਅਹੁਦਿਆਂ 'ਤੇ ਬਿਰਾਜਮਾਨ ਕਰਵਾਇਆ ਜਾਂਦਾ ਹੈ, ਜਿਸ ਨਾਲ ਟਕਸਾਲੀ ਵਰਕਰਾਂ ਦੇ ਮਨਾਂ 'ਤੇ ਸੱਟ ਵੱਜਦੀ ਹੈ | ਉਹ ਵੀ ਦੂਸਰੀ ਪਾਰਟੀ ਵਿਚ ਦਾਖ਼ਲ ਹੋ ਕੇ ਆਪਣਾ ਮਾਣ ਸਨਮਾਨ ਬਹਾਲ ਕਰਵਾਉਣਾ ਚਾਹੁੰਦੇ ਹਨ | ਇਸ ਸਬੰਧੀ ਇਕ ਬਜ਼ੁਰਗ ਸਿਆਸਤਦਾਨ ਦਾ ਕਹਿਣਾ ਹੈ ਕਿ ਪਹਿਲਾਂ ਰਾਜਨੀਤੀ ਨੂੰ ਦੇਸ਼ ਦੀ ਸੇਵਾ ਵਜੋਂ ਜਾਣਿਆ ਜਾਂਦਾ ਸੀ | ਕਿਸੇ ਵੀ ਪਾਰਟੀ ਦਾ ਵਰਕਰ ਆਪਣੀ ਜੇਬ ਵਿਚੋਂ ਖ਼ਰਚਾ ਕਰਕੇ ਮੀਟਿੰਗਾਂ ਅਤੇ ਹੋਰ ਸਰਗਰਮੀਆਂ ਚਲਾਉਂਦੇ ਸਨ | ਉਨ੍ਹਾਂ ਦੱਸਿਆ ਕਿ ਜਦੋਂ ਦਾ ਸਿਆਸਤ ਅੰਦਰ ਭਿ੍ਸ਼ਟਾਚਾਰ ਨੇ ਪੈਰ ਪਸਾਰੇ ਹਨ ਤਾਂ ਉਸ ਤੋਂ ਬਾਅਦ ਸਿਆਸਤਦਾਨਾਂ ਨੇ ਵੀ ਆਪਣਾ ਧਰਮ ਅਤੇ ਫ਼ਰਜ਼ ਨੂੰ ਭੁਲਾਉਣਾ ਸ਼ੁਰੂ ਕੀਤਾ | ਹੋਰ ਤਾਂ ਹੋਰ ਇਕ ਦਿਨ ਪਹਿਲਾਂ ਦੂਸਰੀ ਪਾਰਟੀ ਉੱਪਰ ਚਿੱਕੜ ਸੁੱਟਦੇ ਨਜ਼ਰ ਆਉਂਦੇ ਹਨ ਅਤੇ ਦੂਸਰੇ ਦਿਨ ਉਹ ਹੀ ਸਿਆਸੀ ਪਾਰਟੀ ਦੁੱਧ ਧੋਤੀ ਹੋ ਜਾਂਦੀ ਹੈ ਅਤੇ ਉਸ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੰਦੇ ਹਨ | ਦੇਸ਼ ਦੀ ਵੰਡ ਤੋਂ ਬਾਅਦ ਸਿਆਸੀ ਪਾਰਟੀਆਂ ਵਰਕਰ ਦਾ ਕਿਰਦਾਰ ਅਤੇ ਪਿਛੋਕੜ ਦੇਖ ਕੇ ਉਸ ਦੀ ਮੈਂਬਰਸ਼ਿਪ ਕਰਦੇ ਸੀ, ਵਾਰੀ ਦੇ ਨਾਲ ਉਸ ਨੂੰ ਅਹੁਦੇ ਮਿਲਦੇ ਸਨ ਜਿਸ ਨਾਲ ਹਰ ਵਰਕਰ ਸੰਤੁਸ਼ਟ ਹੁੰਦਾ ਸੀ | ਹੁਣ ਤਾਂ ਅਹੁਦਿਆਂ ਦੀਆਂ ਸ਼ਰਤਾਂ ਲਗਾ ਕੇ ਦਲ ਬਦਲੀਆਂ ਹੋ ਰਹੀਆਂ ਹਨ | ਪਾਰਟੀ ਵਿਚ ਦਾਖ਼ਲ ਹੁੰਦੇ ਸਾਰ ਹੀ ਅਹੁਦਿਆਂ ਦਾ ਐਲਾਨ ਹੋ ਜਾਂਦਾ ਹੈ | ਚੋਣਾਂ ਵਿਚ ਲੋਕਾਂ ਦੇ ਦੁਰਕਾਰੇ ਆਗੂ ਵੀ ਉੱਚ ਅਹੁਦਿਆਂ 'ਤੇ ਪਹੁੰਚ ਜਾਂਦੇ ਹਨ | ਜਿਸ ਤਰ੍ਹਾਂ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂ ਆਪਣਾ ਕਿਰਦਾਰ ਛੱਡ ਸੱਤਾ ਦਾ ਸੁੱਖ ਮਾਣਨ ਲਈ ਹਰ ਹੀਲਾ ਵਰਤ ਰਹੇ ਹਨ ਉਸੇ ਤਰ੍ਹਾਂ ਅਜੋਕੇ ਸਮੇਂ ਅੰਦਰ ਵੋਟਰ ਵੀ ਸਿਆਣਾ ਹੁੰਦਾ ਜਾ ਰਿਹਾ ਹੈ | ਉਸ ਨੂੰ ਵੀ ਪਤਾ ਹੁੰਦਾ ਕਿ ਇਸ ਆਗੂ ਨੇ ਸਾਢੇ ਚਾਰ ਸਾਲ ਕੀ ਕੀ ਕੰਮ ਕਰਕੇ ਕਰੋੜਾਂ ਕਮਾਏ ਅਤੇ ਹੁਣ ਆਪਣੀ ਚਮੜੀ ਬਚਾਉਣ ਦੀ ਖ਼ਾਤਰ ਦਲ ਬਦਲੀ ਕਰ ਰਿਹਾ ਹੈ | ਇਨ੍ਹਾਂ ਗੱਲਾਂ ਨੂੰ ਦੇਖ ਕੇ ਵੋਟਰ ਵੀ ਸਾਰੇ ਆਗੂਆਂ ਨੂੰ ਵੋਟ ਦਾ ਪੁੱਤਰ ਹੀ ਦਿੰਦੇ ਹਨ ਪਰ ਪੋਿਲੰਗ ਸਟੇਸ਼ਨ 'ਤੇ ਜਾ ਕੇ ਵੋਟ ਪਤਾ ਨਹੀਂ ਕਿਸ ਨੂੰ ਪਾ ਦੇਣੀ ਹੈ | ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਦੇਸ਼ ਦੀ ਉੱਚ ਸਿਆਸਤ ਤੋਂ ਦਲ ਬਦਲੀ ਦਾ ਚੱਲਿਆ ਰੁਝਾਨ ਹੁਣ ਲੋਕਤੰਤਰ ਦੀ ਮੁੱਢਲੀ ਇਕਾਈ ਨਗਰ ਕੌਂਸਲ, ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਵਿਚ ਰੰਗ ਦਿਖਾਉਣ ਲੱਗਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਦਲ ਬਦਲੂਆਂ ਨੂੰ ਦੇਸ਼ ਦੇ ਸਮਾਜ ਦਾ ਕੋਈ ਫ਼ਿਕਰ ਨਹੀਂ ਸਿਰਫ਼ ਆਪਣਾ ਭਵਿੱਖ ਹੀ ਨਜ਼ਰ ਆਉਂਦਾ ਹੈ | ਜੇ ਇਹ ਰੁਝਾਨ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਦੇਸ਼ 'ਤੇ ਸਮਾਜ ਲਈ ਬੜਾ ਖ਼ਤਰਨਾਕ ਸਿੱਧ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਅਰਨੀਵਾਲਾ ਦੇ ਕਾਂਗਰਸੀ ਉਮੀਦਵਾਰ ਦੀ ਚੋਣ ਸਬੰਧੀ ਅਬਜ਼ਰਵਰ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਨਵੇਂ ਐੱਸ.ਐੱਸ.ਪੀ ਨੂੰ ਆੜ੍ਹਤੀ ਯੂਨੀਅਨ ਪ੍ਰਧਾਨ ਸੰਧੂ ਮਿਲੇ
Ad Position 24