ਮੰਡੀ ਅਰਨੀਵਾਲਾ, 13 ਮਈ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਨਗਰ ਪੰਚਾਇਤ ਦੀ ਚੋਣ ਸਬੰਧੀ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਦਿੱਤੇ ਜਾਣ ਸਬੰਧੀ ਇਕ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਚੋਣ ਅਬਜ਼ਰਵਰ ਗੁਰਚਰਨ ਸਿੰਘ ਨਾਹਰ ਸਾਬਕਾ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਵਿਸ਼ੇਸ਼ ਤੌਰ 'ਤੇ ਪੁੱਜੇ, ਨੇ ਦੱਸਿਆ ਕਿ ਅਰਨੀਵਾਲਾ ਦੇ ਵੱਖ-ਵੱਖ ਵਾਰਡਾਂ ਤੋਂ ਚਾਹਵਾਨ ਉਮੀਦਵਾਰ ਕੋਲੋਂ ਨਾਮ ਮੰਗੇ ਗਏ ਹਨ | ਜਿੰਨਾ ਸਬੰਧੀ ਪਾਰਟੀ ਵਲੋਂ ਪੈਨਲ ਬਣਾ ਕੇ ਉਮੀਦਵਾਰਾਂ ਦਾ ਐਲਾਨ 14 ਮਈ ਨੂੰ ਕਰ ਦਿੱਤਾ ਜਾਵੇਗਾ | ਮੀਟਿੰਗ ਵਿਚ ਸਾਬਕਾ ਮੰਤਰੀ ਹੰਸ ਰਾਜ ਜੋਸਨ, ਪੰਜਾਬ ਕਾਂਗਰਸ ਦੇ ਸਪੋਕਸ ਪਰਸਨ ਰੂਬੀ ਗਿੱਲ, ਸਾਬਕਾ ਚੇਅਰਮੈਨ ਹਰਕਮਲ ਸਿੰਘ, ਸੀਨੀਅਰ ਕਾਂਗਰਸੀ ਆਗੂ ਡਾ.ਬੀ.ਡੀ ਕਾਲੜਾ, ਕਸ਼ਮੀਰ ਚੰਦ, ਲਖਵੀਰ ਸਿੰਘ, ਸੁਰਜੀਤ ਸਿੰਘ, ਕੰਵਲ ਕਾਲੜਾ, ਸੋਹਣ ਲਾਲ ਬਠਲਾ, ਸਚਿਨ ਬਤਰਾ, ਗੁਰਮੀਤ ਸਿੰਘ, ਸੋਨੰੂ ਸਿੰਘ ਅਤੇ ਹੋਰ ਵੀ ਹਾਜ਼ਰ ਸਨ |