ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਆਪ' ਦੀ ਹਾਰ 'ਤੇ ਭਾਜਪਾ ਤੇ ਕਾਂਗਰਸੀਆਂ ਨੇ ਮਿਲ ਖ਼ੁਸ਼ੀਆਂ ਕੀਤੀਆਂ ਸਾਂਝੀਆਂ

Ad Position 21
No active advertisement
ਅਜੀਤ ਡੈਸਕ 30-05-2026
ਫ਼ਾਜ਼ਿਲਕਾ, 29 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਨਗਰ ਕੌਂਸਲ ਦੀਆਂ ਵੋਟਾਂ ਦੀ ਗਿਣਤੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ | ਗਿਣਤੀ ਮੌਕੇ ਭਾਜਪਾ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸਾਂਸਦ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ, ਕਾਂਗਰਸੀ ਆਗੂ ਸਮਰਬੀਰ ਸਿੰਘ ਸਿੱਧੂ ਤੋਂ ਇਲਾਵਾ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੀ ਗਿਣਤੀ ਕੇਂਦਰ 'ਤੇ ਪੁੱਜੇ ਹੋਏ ਸਨ | ਜਿਵੇਂ ਹੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਤਾਂ ਕਾਂਗਰਸ ਪਾਰਟੀ ਨੇ ਜਿੱਤ ਵੱਲ ਵਧਣਾ ਸ਼ੁਰੂ ਕੀਤਾ ਜਦਕਿ ਦੂਸਰੇ ਨੰਬਰ 'ਤੇ ਭਾਜਪਾ ਦੇ ਕੌਂਸਲਰ ਜਿੱਤੇ | ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦਿਆਂ ਭਾਜਪਾ ਅਤੇ ਕਾਂਗਰਸੀ ਆਗੂਆਂ ਦੀ ਖ਼ੁਸ਼ੀ ਦੇਖਣਯੋਗ ਸੀ | ਕਾਂਗਰਸ ਨੇ 9 ਸੀਟਾਂ ਜਿੱਤ ਲਈਆਂ | ਭਾਜਪਾ ਨੇ ਚਾਰ ਅਤੇ ਆਮ ਆਦਮੀ ਪਾਰਟੀ 5 ਸੀਟਾਂ 'ਤੇ ਖੜ੍ਹੀ ਸੀ | ਅਗਲੇ ਪੜਾਅ ਦੀ ਗਿਣਤੀ ਦੌਰਾਨ ਭਾਜਪਾ ਨੇ ਵੱਡੀ ਜਿੱਤ ਲੈਂਦਿਆਂ 11 ਮੈਂਬਰਾਂ ਦੀ ਜਿੱਤ ਤੱਕ ਪਹੁੰਚ ਗਏ | ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦਿਆਂ ਇਕ ਅਜਿਹਾ ਮੌਕਾ ਆਇਆ ਕਿ ਕਾਂਗਰਸ ਦੇ ਸੀਨੀਅਰ ਆਗੂ ਸਾਂਸਦ ਸ਼ੇਰ ਸਿੰਘ ਘੁਬਾਇਆ, ਭਾਜਪਾ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਆਪਸ ਵਿਚ ਹਾਸੇ ਠੱਠੇ ਕਰਦਿਆਂ ਦੋਨਾਂ ਨੇ ਜੱਫੀਆਂ ਪਾ ਕੇ ਆਮ ਆਦਮੀ ਪਾਰਟੀ ਦੀ ਨਿਰਾਸ਼ਾਜਨਕ ਹਾਰ 'ਤੇ ਖ਼ੁਸ਼ੀ ਸਾਂਝੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਬੋਹਰ ਵਾਸੀਆਂ ਨੇ ਝੂਠੇ ਲਾਰਿਆਂ ਵਾਲੀ ਆਮ ਆਦਮੀ ਪਾਰਟੀ ਨੂੰ ਹਰਾਇਆ-ਸੰਦੀਪ ਜਾਖੜ ਅਗਲੀ ਖ਼ਬਰ ਨਗਰ ਨਿਗਮ ਬਠਿੰਡਾ 'ਤੇ ਪੂਰਨ ਬਹੁਮਤ ਨਾਲ 'ਆਪ' ਦਾ ਕਬਜ਼ਾ
Ad Position 24
No active advertisement