ਬਠਿੰਡਾ, 29 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ/ਸੱਤਪਾਲ ਸਿੰਘ ਸਿਵੀਆਂ/ਵੀਰਪਾਲ ਸਿੰਘ/ਪ੍ਰੀਤਪਾਲ ਸਿੰਘ ਰੋਮਾਣਾ)-ਨਗਰ ਨਿਗਮ ਬਠਿੰਡਾ ਦੀਆਂ 26 ਮਈ ਨੂੰ ਹੋਈਆਂ ਚੋਣਾਂ ਦੇ ਅੱਜ ਸਾਹਮਣੇ ਆਏ ਨਤੀਜਿਆਂ 'ਚ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਨੇ ਪੂਰਨ ਬਹੁਮਤ ਨਾਲ ਨਗਰ ਨਿਗਮ 'ਤੇ ਕਬਜ਼ਾ ਕਰ ਲਿਆ ਹੈ, ਜਿਸ ਨੇ ਸ਼ਹਿਰ ਦੇ ਕੁਲ 50 ਵਾਰਡਾਂ 'ਚੋਂ 35 ਵਾਰਡਾਂ 'ਚ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ | ਇਸ ਜਿੱਤ ਨਾਲ 'ਆਪ' ਨਿਗਮ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ | ਵਿਰੋਧੀ ਧਿਰ ਕਾਂਗਰਸ ਨੂੰ 5 ਸੀਟਾਂ 'ਤੇ ਸਬਰ ਕਰਨਾ ਪਿਆ ਹੈ, ਜਦਕਿ 6 ਆਜ਼ਾਦ ਉਮੀਦਵਾਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਤੋਂ ਅੱਗੇ ਟੱਪ ਗਏ ਹਨ | ਸੂਬੇ ਦੀ ਖੇਤਰੀ ਪਾਰਟੀ ਕਹਾਉਂਦੇ ਸ਼ੋ੍ਰਮਣੀ ਅਕਾਲੀ ਦਲ ਨੂੰ ਪਹਿਲਾਂ ਨਾਲੋਂ ਵੀ ਅੱਧੀਆਂ 3 ਸੀਟਾਂ ਮਿਲੀਆਂ ਹਨ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੀ ਕੋਈ ਵੱਡਾ ਕਰਿਸ਼ਮਾ ਨਹੀਂ ਦਿਖਾ ਸਕੀ, ਜਿਸ ਦਾ 'ਫੁੱਲ' ਸਿਰਫ਼ ਇਕ ਵਾਰਡ ਵਿਚ ਹੀ ਖਿੜ ਸਕਿਆ ਹੈ | ਪੰਜਾਬ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਬਠਿੰਡਾ ਦੇ ਘੋਸ਼ਿਤ ਕੀਤੇ ਗਏ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ 'ਆਪ' ਉਮੀਦਵਾਰ ਅਮਨਦੀਪ ਕੌਰ 1083 ਵੋਟਾਂ ਨਾਲ, 2 ਤੋਂ ਹਰਵੀਰ ਸਿੰਘ ਰਿੱਪੂ 232 ਵੋਟਾਂ ਨਾਲ, 4 ਤੋਂ ਉਮੇਸ਼ ਗੋਗੀ 660 ਵੋਟਾਂ ਨਾਲ, 5 ਤੋਂ ਹਰਬੰਸ ਕੌਰ 264 ਵੋਟਾਂ ਨਾਲ, 6 ਤੋਂ ਬੇਅੰਤ ਸਿੰਘ ਰੰਧਾਵਾ 1030 ਵੋਟਾਂ ਨਾਲ, 7 ਤੋਂ ਮਨਦੀਪ ਕੌਰ ਰਾਮਗੜ੍ਹੀਆ 57 ਵੋਟਾਂ ਨਾਲ, 8 ਤੋਂ ਅਸ਼ੋਕ ਕਾਂਸਲ 205 ਵੋਟਾਂ ਨਾਲ, 9 ਤੋਂ ਸੁਮਨ ਬਾਲਾ 124 ਵੋਟਾਂ ਨਾਲ, 10 ਤੋਂ ਗੁਰਚਰਨ ਸਿੰਘ 213 ਵੋਟਾਂ ਨਾਲ, 12 ਤੋਂ ਗੁਰਸੇਵਕ ਸਿੰਘ 136 ਵੋਟਾਂ ਨਾਲ, 13 ਤੋਂ ਮੀਨਾ ਗੁਪਤਾ 177 ਵੋਟਾਂ ਨਾਲ, 15 ਰਾਮਪਰੀ ਦੇਵੀ 196 ਵੋਟਾਂ ਨਾਲ, 16 ਤੋਂ ਮੁਨੀਸ਼ ਕੁਮਾਰ 45 ਵੋਟਾਂ ਨਾਲ, 17 ਤੋਂ ਊਸ਼ਾ ਗੋਇਲ 236 ਵੋਟਾਂ ਨਾਲ, 19 ਤੋਂ ਗੁਰਦੇਵ ਕੌਰ 635 ਵੋਟਾਂ ਨਾਲ, 22 ਤੋਂ ਸ਼ਾਮ ਲਾਲ ਜੈਨ 2392 ਵੋਟਾਂ ਨਾਲ, 24 ਤੋਂ ਵਿਕਰਮ ਕ੍ਰਾਂਤੀ 241 ਵੋਟਾਂ ਨਾਲ, 28 ਤੋਂ ਬਲਕਾਰ ਸਿੰਘ 123 ਵੋਟਾਂ ਨਾਲ, 30 ਤੋਂ ਕੁਲਵਿੰਦਰ ਸਿੰਘ ਮਾਕੜ 424 ਵੋਟਾਂ ਨਾਲ, 31 ਤੋਂ ਰਜਿੰਦਰ ਕੌਰ 166 ਵੋਟਾਂ ਨਾਲ, 33 ਤੋਂ ਪੁਸ਼ਪਾ ਰਾਣੀ 488 ਵੋਟਾਂ ਨਾਲ, 36 ਤੋਂ ਧਰਮਿੰਦਰ ਕੁਮਾਰ 1136 ਵੋਟਾਂ ਨਾਲ, 37 ਤੋਂ ਅਨੀਤਾ ਗੋਇਲ 277 ਵੋਟਾਂ ਨਾਲ, 38 ਤੋਂ ਜਗਪਾਲ ਸਿੰਘ ਸਿੱਧੂ 507 ਵੋਟਾਂ ਨਾਲ, 39 ਤੋਂ ਰਾਜ ਰਾਣੀ 1009 ਵੋਟਾਂ ਨਾਲ, 40 ਤੋਂ ਸੰਜੀਵ ਗਰਗ 392 ਵੋਟਾਂ ਨਾਲ, 41 ਤੋਂ ਸੁਮਨ ਰਤਨ 157 ਵੋਟਾਂ ਨਾਲ, 43 ਤੋਂ ਰਾਜਵੀਰ ਗਰਗ 1500 ਵੋਟਾਂ ਨਾਲ, 44 ਤੋਂ ਬਲਵਿੰਦਰ ਸਿੰਘ 551 ਵੋਟਾਂ ਨਾਲ, 45 ਤੋਂ ਨੇਹਾ ਕੁਮਾਰੀ 402 ਵੋਟਾਂ ਨਾਲ, 46 ਤੋਂ ਪਦਮਜੀਤ ਮਹਿਤਾ (ਨਿਰਵਿਰੋਧ), 47 ਤੋਂ ਕਮਲੇਸ਼ ਮਹਿਰਾ 53 ਵੋਟਾਂ ਨਾਲ, 48 ਤੋਂ ਰਤਨ ਰਾਹੀ 715 ਵੋਟਾਂ ਨਾਲ, 49 ਤੋਂ ਨਨਕਾਣੀ 119 ਵੋਟਾਂ ਨਾਲ ਅਤੇ ਵਾਰਡ ਨੰਬਰ 50 ਤੋਂ ਸੁਖਦੇਵ ਸਿੰਘ 883 ਵੋਟਾਂ ਨਾਲ ਜੇਤੂ ਰਹੇ ਹਨ | ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਵਾਰਡ ਨੰਬਰ 18 ਤੋਂ ਕਮਲਜੀਤ ਸਿੰਘ ਭੰਗੂ 676 ਵੋਟਾਂ ਨਾਲ, 21 ਤੋਂ ਪਰਮਜੀਤ ਕੌਰ ਰੋਮਾਣਾ 60 ਵੋਟਾਂ ਨਾਲ, 23 ਤੋਂ ਕਿਰਨ ਰਾਣੀ 693 ਵੋਟਾਂ ਨਾਲ, 35 ਤੋਂ ਬੇਬੀ ਸੈਣੀ 1271 ਵੋਟਾਂ ਨਾਲ, 34 ਤੋਂ ਸੰਦੀਪ ਕੁਮਾਰ ਬੌਬੀ 1445 ਵੋਟਾਂ ਨਾਲ ਜਿੱਤੇ ਹਨ | ਆਜ਼ਾਦ ਉਮੀਦਵਾਰਾਂ 'ਚ ਵਾਰਡ ਨੰਬਰ 3 ਤੋਂ ਰਮਨਜੀਤ ਕੌਰ ਨੇ 898 ਵੋਟਾਂ ਨਾਲ, 14 ਤੋਂ ਹਰਪਾਲ ਸਿੰਘ ਸਿੱਧੂ ਨੇ 58 ਵੋਟਾਂ ਨਾਲ, 20 ਤੋਂ ਨਰਪਿੰਦਰ ਸਿੰਘ ਜਲਾਲ ਨੇ 108 ਵੋਟਾਂ ਨਾਲ, 25 ਤੋਂ ਸ਼ੀਲਾ ਰਾਣੀ ਨੇ 125 ਵੋਟਾਂ ਨਾਲ, 29 ਤੋਂ ਸਿਮਰਨ ਨੇ 329 ਵੋਟਾਂ ਨਾਲ ਤੇ ਵਾਰਡ ਨੰਬਰ 32 ਤੋਂ ਸੁਖਰਾਜ ਸਿੰਘ ਔਲਖ ਨੇ 336 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਾਰਡ ਨੰਬਰ 11 ਤੋਂ ਸ਼ੈਰੀ ਗੋਇਲ ਨੇ 1333 ਵੋਟਾਂ ਨਾਲ, 26 ਤੋਂ ਮੱਖਣ ਸਿੰਘ ਨੇ 111 ਵੋਟਾਂ ਨਾਲ ਤੇ ਵਾਰਡ ਨੰਬਰ 27 ਤੋਂ ਪਰਮਜੀਤ ਕੌਰ ਸਿੱਧੂ ਨੇ 543 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ ਜਦਕਿ ਵਾਰਡ ਨੰਬਰ 42 ਤੋਂ ਭਾਜਪਾ ਦੀ ਇਕਲੌਤੀ ਉਮੀਦਵਾਰ ਰੀਤੂ 61 ਵੋਟਾਂ ਨਾਲ ਜੇਤੂ ਰਹੀ ਹੈ |