ਨਗਰ ਕੌਂਸਲ ਭੁੱਚੋ ਮੰਡੀ 'ਚ 6 ਕੌਂਸਲਰ ਜਿਤਾ ਕੇ ਬਣੀ ਸਭ ਤੋਂ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ
ਭੁੱਚੋ ਮੰਡੀ ਦੇ ਵਾਰਡ ਨੰਬਰ ਇਕ ਤੋਂ ਜੇਤੂ ਰਹੇ 'ਆਪ' ਦੇ ਕੌਂਸਲਰ ਪਿ੍ੰਸੀ ਸਿੰਘ ਗੋਲਣ ਜਿੱਤ ਦਾ ਨਿਸ਼ਾਨ ਬਣਾਉਦੇ ਹੋਏ | (ਸੱਜੇ) ਭੁੱਚੋ ਮੰਡੀ ਦੇ ਵਾਰਡ ਨੰਬਰ ਦੋ ਤੋਂ ਜੇਤੂ ਰਹੇ ਅਕਾਲੀ ਦਲ ਦੇ ਕੌਂਸਲਰ ਨਰਦੀਪ ਗਰਗ ਦੇ ਸਮਰਥਕ ਖੁਸ਼ੀਆਂ ਸਾਂਝੀਆਂ ਕਰਦੇ ਹੋਏ | ਤਸਵੀਰ : ਬਿੱਕਰ ਸਿੰਘ ਸਿੱਧੂ
<br/>
30-05-2026
ਭੁੱਚੋ ਮੰਡੀ, 29 ਮਈ (ਬਿੱਕਰ ਸਿੰਘ ਸਿੱਧੂ)-26 ਮਈ ਨੂੰ ਨਗਰ ਕੌਂਸਲ ਭੁੱਚੋ ਮੰਡੀ ਦੇ 13 ਵਾਰਡਾਂ 'ਚ ਹੋਈਆਂ ਚੋਣਾਂ ਤੋਂ ਬਾਅਦ ਅੱਜ ਸਕੂਲ ਆਫ਼ ਐਮੀਨੈਂਸ ਭੁੱਚੋ ਕਲਾਂ ਵਿਖੇ ਹੋਈ ਗਿਣਤੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਛੇ ਕੌਂਸਲਰ ਜਿਤਾ ਕੇ ਬਹੁਮਤ ਦੇ ਨੇੜੇ ਪਹੁੰਚ ਗਿਆ | ਭਾਜਪਾ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤ ਸਕਿਆ ਅਤੇ ਕਾਂਗਰਸ ਵੀ ਸਿਰਫ਼ ਤਿੰਨ ਕੌਂਸਲਰ ਹੀ ਜਿਤਾ ਸਕੀ | ਝਾੜੂ ਵਾਲਿਆਂ ਨੂੰ ਇਕ ਸੀਟ ਮਿਲੀ | ਆਜ਼ਾਦ ਤੌਰ 'ਤੇ ਤਿੰਨ ਉਮੀਦਵਾਰ ਸਫ਼ਲ ਹੋਏ | ਵਾਰਡ ਨੰਬਰ ਇਕ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਪਿ੍ੰਸੀ ਸਿੰਘ ਗੋਲਣ ਨੇ ਆਪਣੇ ਵਿਰੋਧੀ ਨੂੰ 34 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ ਦੋ ਤੋਂ ਅਕਾਲੀ ਦਲ ਦੇ ਨਰਦੀਪ ਗਰਗ ਨੇ 225 ਵੋਟਾਂ ਵੱਧ ਲੈ ਕੇ ਜਿੱਤ ਹਾਸਿਲ ਕੀਤੀ | ਵਾਰਡ ਨੰਬਰ ਤਿੰਨ ਤੋਂ ਆਜ਼ਾਦ ਉਮੀਦਵਾਰ ਅੰਜਲੀ ਗਰਗ ਨੇ 93 ਵੋਟਾਂ ਵੱਧ ਲੈ ਕੇ ਆਪਣੀ ਜਿੱਤ ਪੱਕੀ ਕੀਤੀ | ਵਾਰਡ ਨੰਬਰ ਚਾਰ ਤੋਂ ਅਕਾਲੀ ਦਲ ਦੇ ਬੰਟੀ ਨੇ 89 ਵੋਟਾਂ ਵੱਧ ਲੈ ਕੇ ਜਿੱਤ ਹਾਸਿਲ ਕੀਤੀ | ਵਾਰਡ ਨੰਬਰ ਪੰਜ ਤੋਂ ਅਕਾਲੀ ਦਲ ਦੀ ਜਸਵਿੰਦਰ ਕੌਰ ਨੇ 348 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ | ਵਾਰਡ ਨੰਬਰ ਛੇ ਤੋਂ ਅਕਾਲੀ ਦਲ ਦੇ ਡਾ. ਸਾਧੂ ਰਾਮ ਨੇ 82 ਵੋਟਾਂ ਵੱਧ ਲੈ ਕੇ ਜਿੱਤ ਹਾਸਿਲ ਕੀਤੀ | ਵਾਰਡ ਨੰਬਰ ਸੱਤ ਤੋਂ ਕਾਂਗਰਸ ਦੇ ਆਤਮਾ ਸਿੰਘ ਨੇ 61 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ | ਵਾਰਡ ਨੰਬਰ ਅੱਠ ਤੋਂ ਕਾਂਗਰਸ ਦੀ ਉਮੀਦਵਾਰ ਨੀਨਾ ਬਾਂਸਲ ਨੇ 236 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ | ਵਾਰਡ ਨੰਬਰ 9 ਤੋਂ ਅਕਾਲੀ ਦਲ ਦੀ ਪੰਮੀ ਕੌਰ ਨੇ 183 ਵੋਟਾਂ ਵੱਧ ਲੈ ਕੇ ਜਿੱਤ ਪ੍ਰਾਪਤ ਕੀਤੀ | ਵਾਰਡ ਨੰਬਰ 10 ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਸਿੰਘ 15 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ | ਵਾਰਡ ਨੰਬਰ 11 ਤੋਂ ਅਕਾਲੀ ਦਲ ਦੀ ਉਮੀਦਵਾਰ ਸੁਨੀਤਾ ਰਾਣੀ ਨੇ 166 ਵੋਟਾਂ ਨਾਲ ਜਿੱਤ ਦਰਜ ਕੀਤੀ | ਵਾਰਡ ਨੰਬਰ 12 ਤੋਂ ਆਜ਼ਾਦ ਤੌਰ 'ਤੇ ਸੰਤੋਖ ਸਿੰਘ ਨੇ 63 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ | ਵਾਰਡ ਨੰਬਰ 13 ਤੋਂ ਅਜ਼ਾਦ ਉਮੀਦਵਾਰ ਰੁਪਿੰਦਰ ਕੌਰ ਨੇ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ |