ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਕੋਠਾ ਗੁਰੂ ਨਗਰ ਪੰਚਾਇਤ' ਸੱਤਾਧਾਰੀ ਧਿਰ ਸੱਤ, ਅਕਾਲੀ ਦਲ ਤੇ ਆਜ਼ਾਦ ਦੋ-ਦੋ ਵਾਰਡਾਂ 'ਤੇ ਕਾਬਜ਼ <br/>

Ad Position 21
No active advertisement
ਅਜੀਤ ਡੈਸਕ 30-05-2026
ਭਗਤਾ ਭਾਈਕਾ, 29 ਮਈ (ਸੁਖਪਾਲ ਸਿੰਘ ਸੋਨੀ)-ਨਗਰ ਪੰਚਾਇਤ ਕੋਠਾ ਗੁਰੂਕਾ ਦੇ ਉਮੀਦਵਾਰਾਂ ਦੀਆਂ ਵੋਟਾਂ ਦੀ ਗਿਣਤੀ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਈ | ਸ਼ਹਿਰ ਦੇ ਉਕਤ ਸਕੂਲ ਵਿਖੇ ਅੱਜ ਤਿੰਨ ਨਗਰ ਪੰਚਾਇਤਾਂ ਦੀ ਗਿਣਤੀ ਹੋਈ | ਇਸ ਮੌਕੇ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ | ਨਤੀਜਿਆਂ ਦÏਰਾਨ ਸੱਤਾਧਾਰੀ ਧਿਰ ਸੱਤ, ਅਕਾਲੀ ਦਲ ਤੇ ਆਜ਼ਾਦ ਦੋ-ਦੋ ਵਾਰਡਾਂ ਉਪਰ ਕਾਬਜ਼ ਹੋਏ ਹਨ, ਇਥੇ ਕਾਂਗਰਸ ਆਪਣਾ ਖਾਤਾ ਖੋਲ੍ਹਣ 'ਚ ਵੀ ਅਸਫਲ ਰਹੀ | ਜਾਣਕਾਰੀ ਅਨੁਸਾਰ ਵਾਰਡ ਨੰਬਰ-1 ਤੋਂ 'ਆਪ' ਦੇ ਸੁਖਜੀਤ ਕÏਰ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੁਖਪ੍ਰੀਤ ਕÏਰ ਨੂੰ ਕਰੀਬ 52 ਵੋਟਾਂ ਦੇ ਫਰਕ ਨਾਲ ਹਰਾਇਆ | ਵਾਰਡ ਨੰਬਰ 2 ਤੋਂ 'ਆਪ' ਦੇ ਬੂਟਾ ਸਿੰਘ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਮੇਲ ਸਿੰਘ ਨੂੰ 270 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਬਲਵਿੰਦਰ ਕÏਰ ਨੇ 'ਆਪ' ਦੇ ਕੁਲਵਿੰਦਰ ਕÏਰ ਨੂੰ ਕਰੀਬ 104 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 4 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਗੁਰਵੀਰ ਸਿੰਘ ਨੇ 'ਆਪ' ਦੇ ਰਣਧੀਰ ਸਿੰਘ ਨੂੰ ਕਰੀਬ 38 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 5 ਤੋਂ 'ਆਪ' ਦੇ ਬੀਬੀ ਅੰਮਿ੍ਤਪਾਲ ਕÏਰ ਪਹਿਲਾ ਹੀ ਬਿਨ੍ਹਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ | ਵਾਰਡ ਨੰਬਰ 6 ਤੋਂ 'ਆਪ' ਦੇ ਜਗਜੀਤ ਸਿੰਘ ਨੇ ਅਕਾਲੀ ਦਲ ਦੇ ਬੰਤਾ ਸਿੰਘ ਨੂੰ ਕਰੀਬ 31 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 7 ਤੋਂ 'ਆਪ' ਦੇ ਵੀਰਪਾਲ ਕÏਰ ਨੇ 172 ਵੋਟਾਂ ਦੇ ਫ਼ਰਕ ਨਾਲ ਆਜ਼ਾਦ ਉਮੀਦਵਾਰ ਕਰਮਜੀਤ ਕÏਰ ਨੂੰ ਹਰਾਇਆ | ਵਾਰਡ ਨੰਬਰ 8 ਤੋਂ 'ਆਪ' ਦੇ ਅੰਮਿ੍ਤਪਾਲ ਸਿੰਘ ਨੇ ਕਾਂਗਰਸ ਦੇ ਬਲਵਿੰਦਰ ਸਿੰਘ ਨੰੂ 29 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 9 ਤੋਂ 'ਆਪ' ਦੇ ਦਿਲਬਾਗ ਸਿੰਘ ਬਾਗੀ ਨੇ ਅਕਾਲੀ ਦਲ ਦੇ ਅੰਗਰੇਜ ਸਿੰਘ ਨੂੰ ਕਰੀਬ 82 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਗੁਰਲਾਭ ਸਿੰਘ ਨੇ 'ਆਪ' ਦੇ ਲਖਵਿੰਦਰ ਸਿੰਘ ਨੂੰ 9 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਵੀਰਪਾਲ ਕÏਰ ਨੇ 'ਆਪ' ਦੇ ਮਨਜੀਤ ਕÏਰ ਨੂੰ 10 ਵੋਟਾਂ ਦੇ ਫ਼ਰਕ ਨਾਲ ਹਰਾਇਆ | ਜੇਤੂ ਉਮੀਦਵਾਰਾਂ ਆਪਣੇ ਸਮਰਥਕਾਂ ਦੇ ਕਾਫ਼ਲਿਆਂ ਰਾਹੀ ਢੋਲ ਢਮੱਕੇ ਉਪਰ ਨੱਚਦੇ ਟੱਪਦੇ ਸ਼ਹਿਰ ਤੋਂ ਪਿੰਡ ਕੋਠਾ ਗੁਰੂ ਨੂੰ ਰਵਾਨਾ ਹੋਏ | ਜੇਤੂ ਉਮੀਦਵਾਰਾਂ ਵਲੋਂ ਜਿੱਤ ਦੇ ਜਸ਼ਨ ਮਨਾਏ ਗਏ | ਰੰਗ ਖਿਲਾਰੇ ਗਏ ਪਟਾਕੇ ਚਲਾਏ ਗਏ | ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਨਗਰ ਪੰਚਾਇਤ ਕੋਠਾ ਗੁਰੂ ਵਿਖੇ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਤੇ ਜ਼ਿਲ੍ਹਾ ਪ੍ਰਧਾਨ 'ਆਪ' ਬਠਿੰਡਾ ਦਾ ਜੱਦੀ ਪਿੰਡ ਹੋਣ ਕਾਰਨ ਉਨ੍ਹਾਂ ਵਲੋਂ ਸਖ਼ਤ ਮਿਹਨਤ ਕੀਤੀ ਗਈ ਸੀ | ਸ. ਭੱਲਾ ਦੀ ਮਿਹਨਤ ਰੰਗ ਲਿਆਈ ਹੈ, ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਭੁੱਚੋ ਮੰਡੀ 'ਚ 6 ਕੌਂਸਲਰ ਜਿਤਾ ਕੇ ਬਣੀ ਸਭ ਤੋਂ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਗਲੀ ਖ਼ਬਰ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੇ ਗਿਣਤੀ ਦੌਰਾਨ ਪ੍ਰਸ਼ਾਸਨ 'ਤੇ ਲਾਏ ਧੱਕੇਸ਼ਾਹੀ ਦੇ ਦੋਸ਼ <br/>
Ad Position 24
No active advertisement