ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਫ਼ਾਜ਼ਿਲਕਾ ਨਗਰ ਕੌਂਸਲ ਦੇ ਚੋਣ ਨਤੀਜਿਆਂ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ

Ad Position 21
No active advertisement
ਅਜੀਤ ਡੈਸਕ 30-05-2026
ਫ਼ਾਜ਼ਿਲਕਾ, 29 ਮਈ (ਦਵਿੰਦਰ ਪਾਲ ਸਿੰਘ, ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਸੰਪੰਨ ਹੋ ਗਿਆ | ਚੋਣ ਨਤੀਜਿਆਂ ਦੌਰਾਨ ਕਿਸੇ ਵੀ ਪਾਰਟੀ ਨੂੰ ਬੋਰਡ ਬਣਾਉਣ ਲਈ ਬਹੁਮਤ ਪ੍ਰਾਪਤ ਨਹੀਂ ਹੋਇਆ | ਕੁੱਲ 25 ਵਾਰਡਾਂ ਵਿਚੋਂ 11 ਵਾਰਡਾਂ ਤੋਂ ਜਿੱਤ ਪ੍ਰਾਪਤ ਕਰਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ | ਕਾਂਗਰਸ ਦੇ 9 ਕੌਂਸਲਰ ਜੇਤੂ ਰਹੇ ਹਨ ਜਦ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 5 ਵਾਰਡਾਂ ਦੀ ਜਿੱਤ 'ਤੇ ਸਬਰ ਦਾ ਸਾਹਮਣਾ ਕਰਨਾ ਪਿਆ ਹੈ | 29 ਮਈ ਨੂੰ 8 ਵਜੇ ਜਿਵੇਂ ਹੀ ਵੋਟਾਂ ਦਾ ਕੰਮ ਸ਼ੁਰੂ ਹੋਇਆ ਤਾਂ ਪਹਿਲਾ ਵਾਰਡ ਨੰਬਰ ਤਿੰਨ ਦਾ ਨਤੀਜਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਗਿਆ | ਜਿੱਥੋਂ ਸੁਨੀਲ ਮੈਣੀ ਜੇਤੂ ਕਰਾਰ ਦਿੱਤੇ ਗਏ | ਫਿਰ ਐਲਾਨੇ ਗਏ ਨਤੀਜਿਆਂ ਵਾਰਡ ਨੰਬਰ 1 ਤੋਂ ਕਾਂਗਰਸ ਉਮੀਦਵਾਰ ਭਜਨ ਲਾਲ, ਵਾਰਡ ਨੰਬਰ 2 ਤੋਂ ਕਾਂਗਰਸ ਉਮੀਦਵਾਰ ਗੁਰਬਖਸ਼ੀਸ ਕੌਰ, ਵਾਰਡ ਨੰਬਰ ਕਾਂਗਰਸ ਉਮੀਦਵਾਰ ਵੀਨਾ ਰਾਣੀ ਕਾਲੜਾ, ਵਾਰਡ ਨੰਬਰ 5 ਤੋਂ ਕਾਂਗਰਸ ਦੇ ਗੁਰਚਰਨ ਸਿੰਘ ਰੋਮੀ, ਵਾਰਡ ਨੰਬਰ 6 ਤੋਂ ਭਾਜਪਾ ਉਮੀਦਵਾਰ ਸ੍ਰੀਮਤੀ ਅਨੀਤਾ ਜੈਰਥ, ਵਾਰਡ ਨੰਬਰ 7 ਕਾਂਗਰਸ ਦੇ ਮਹਾਵੀਰ ਬੁਮਰਾਹ, ਵਾਰਡ ਨੰਬਰ 8 ਤੋਂ ਕਾਂਗਰਸ ਦੀ ਰਾਣੀ ਦੇਵੀ, ਵਾਰਡ ਨੰਬਰ 9 ਤੋਂ ਭਾਜਪਾ ਦੇ ਸੁਰੇਸ਼ ਕੁਮਾਰ, ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਤੋਂ ਮੋਨਿਕਾ ਰਾਣੀ, ਵਾਰਡ ਨੰਬਰ 11 ਤੋਂ ਕਾਂਗਰਸ ਦੇ ਜਸਪਾਲ ਕੁਮਾਰ, ਵਾਰਡ ਨੰਬਰ 12 ਤੋਂ ਭਾਜਪਾ ਦੇ ਨਿਰਮਲ ਰਾਣੀ, ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਭਗਵਾਨ ਦਾਸ, ਵਾਰਡ ਨੰਬਰ 14 ਤੋਂ ਕਾਂਗਰਸ ਦੀ ਰਾਧਾ ਰਾਣੀ, ਵਾਰਡ ਨੰਬਰ 15 ਤੋਂ ਭਾਜਪਾ ਦੇ ਅੰਕੁਸ਼ ਫੁਟੇਲਾ, ਵਾਰਡ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੂਪਾ ਰਾਣੀ, ਵਾਰਡ ਨੰਬਰ 17 ਤੋਂ ਕਾਂਗਰਸ ਪਾਰਟੀ ਦੇ ਰਾਧੇ ਸ਼ਾਮ ਕਸ਼ਯਪ, ਵਾਰਡ ਨੰਬਰ 18 ਤੋਂ ਆਮ ਆਦਮੀ ਪਾਰਟੀ ਦੀ ਸੋਮਾ ਰਾਣੀ,ਵਾਰਡ ਨੰਬਰ 19 ਤੋਂ ਭਾਜਪਾ ਦੇ ਬਲਬੀਰ ਸਿੰਘ, ਵਾਰਡ ਨੰਬਰ 20 ਤੋਂ ਭਾਜਪਾ ਦੀ ਸ੍ਰੀਮਤੀ ਸੁਰਕਸ਼ਾ ਗੁਪਤਾ, ਵਾਰਡ ਨੰਬਰ 21 ਤੋਂ ਭਾਜਪਾ ਉਮੀਦਵਾਰ ਨਰਿੰਦਰ ਪ੍ਰਣਾਮੀ, ਵਾਰਡ ਨੰਬਰ 22 ਭਾਜਪਾ ਦੀ ਰਾਜ ਰਾਣੀ, ਵਾਰਡ ਨੰਬਰ 23 ਭਾਜਪਾ ਉਮੀਦਵਾਰ ਸੁਰਿੰਦਰਪਾਲ ਸਿੰਘ ਘੋਗਾ, ਵਾਰਡ ਨੰਬਰ 24 ਤੋਂ ਭਾਜਪਾ ਦੀ ਅਨੀਤਾ ਰਾਣੀ ਸਚਦੇਵਾ, ਵਾਰਡ ਨੰਬਰ 25 ਤੋਂ ਭਾਜਪਾ ਉਮੀਦਵਾਰ ਰਮੇਸ਼ ਕਟਾਰੀਆ ਜੇਤੂਆਂ ਵਿਚ ਸ਼ਾਮਿਲ ਹਨ | ਜਦ ਕਿ ਇਨ੍ਹਾਂ ਚੋਣਾਂ ਅੰਦਰ ਅਕਾਲੀ ਦਲ ਨੇ ਕੁੱਝ ਵਾਰਡਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ | ਸਭ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ | ਇਨ੍ਹਾਂ ਚੋਣਾਂ ਦੌਰਾਨ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਨਿਲ ਕੁਮਾਰ ਸੇਠੀ ਜੋ ਕਿ 19 ਵੋਟਾਂ ਦੇ ਫ਼ਰਕ ਨਾਲ ਹਾਰੇ ਹਨ | ਵਾਰਡ ਨੰਬਰ 2 ਤੋਂ ਸੇਵਾਮੁਕਤ ਐੱਸ.ਡੀ.ਓ.ਜਿਨ੍ਹਾਂ ਨੇ ਚੋਣਾਂ ਮੌਕੇ ਹੀ ਭਾਜਪਾ ਵਿਚ ਸ਼ਮੂਲੀਅਤ ਕੀਤੀ ਸੀ, ਵੀ 21 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਹਨ | ਗਿਣਤੀ ਤੋਂ ਬਾਅਦ ਜੇਤੂ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ ਜਿੱਤ ਦੇ ਜਸ਼ਨ ਮਨਾਉਂਦਿਆਂ ਭੰਗੜੇ ਪਾਏ | ਗਿਣਤੀ ਕੇਂਦਰ ਦੇ ਬਾਹਰ ਜਦ ਭਾਜਪਾ ਕਾਂਗਰਸ ਤੋਂ ਅੱਗੇ ਹੋਈ ਤਾਂ ਭਾਜਪਾ ਦੇ ਸੁਰਜੀਤ ਕੁਮਾਰ ਜਿਆਣੀ ਦੀ ਖ਼ੁਸ਼ੀ ਦੇਖਣ ਵਾਲੀ ਸੀ | ਉਨ੍ਹਾਂ ਆਪਣੇ ਸਮਰਥਕਾਂ ਨਾਲ ਭੰਗੜੇ ਪਾਏ ਅਤੇ ਵਧਾਈਆਂ ਦਿੱਤੀਆਂ | ਹੁਣ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਵੱਡੀ ਕਸ਼ਮਕਸ਼ ਸ਼ੁਰੂ ਹੋਵੇਗੀ | ਸੱਤਾਧਾਰੀ ਪਾਰਟੀ ਤਾਂ ਬੋਰਡ ਬਣਾਉਣ ਤੋਂ ਬਹੁਤ ਪਿੱਛੇ ਹੈ | ਭਾਜਪਾ ਨੂੰ 2 ਕੌਂਸਲਰਾਂ ਦੇ ਸਮਰਥਨ ਦੀ ਲੋੜ ਹੈ | ਜਿਸ ਨਾਲ ਉਨ੍ਹਾਂ ਦਾ ਨਗਰ ਕੌਂਸਲ 'ਤੇ ਬੋਰਡ ਬਣ ਸਕਦਾ ਹੈ | ਕਿਸ ਪਾਰਟੀ ਦੇ ਦੋ ਕੌਂਸਲਰ ਭਾਜਪਾ ਦਾ ਸਮਰਥਨ ਕਰਦੇ ਹਨ | ਇਸ 'ਤੇ ਕਿਆਸ-ਆਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਅਰਨੀਵਾਲਾ ਨਗਰ ਪੰਚਾਇਤ ਚੋਣਾਂ 'ਚ 'ਆਪ' ਉਮੀਦਵਾਰਾਂ ਨੂੰ ਜਿਤਾਉਣ 'ਤੇ ਲੋਕਾਂ ਦਾ ਧੰਨਵਾਦ ਕੀ... ਅਗਲੀ ਖ਼ਬਰ ਅਬੋਹਰ ਵਾਸੀਆਂ ਨੇ ਝੂਠੇ ਲਾਰਿਆਂ ਵਾਲੀ ਆਮ ਆਦਮੀ ਪਾਰਟੀ ਨੂੰ ਹਰਾਇਆ-ਸੰਦੀਪ ਜਾਖੜ
Ad Position 24
No active advertisement