ਫ਼ਾਜ਼ਿਲਕਾ, 31 ਮਈ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ 1 ਅਬੋਹਰ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਇਕ ਦਰਜਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਕੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਫਰੈਂਡਜ਼ ਕਾਲੋਨੀ ਅਬੋਹਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਬੇਟੇ ਸਮੇਤ ਚੰਨੀ ਫਰੂਟ ਕੰਪਨੀ ਦੇ ਦਫ਼ਤਰ ਪੈਸੇ ਲੈਣ ਗਿਆ ਸੀ ਤਾਂ ਅਚਾਨਕ ਦੋ ਸਕਾਰਪੀਓ ਗੱਡੀਆਂ ਸੜਕ 'ਤੇ ਆ ਕੇ ਰੁਕੀਆਂ | ਜਿਸ ਵਿਚੋਂ ਬਲਕਾਰ ਸਿੰਘ ਪੁੱਤਰ ਮੱਖਣ ਸਿੰਘ, ਸ਼ਿਵਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਆਨ ਪਿ੍ਯਾ ਇਨਕਲੇਵ ਅਬੋਹਰ, ਗੁਰਪ੍ਰੀਤ ਸਿੰਘ ਉਰਫ਼ ਨੀਟਾ ਪੁੱਤਰ ਦਲਬੀਰ ਸਿੰਘ ਵਾਸੀ ਇੰਡੇਨ ਗੈੱਸ ਏਜੰਸੀ ਨੇੜੇ ਨਵੀਂ ਦਾਣਾ ਮੰਡੀ ਅਬੋਹਰ, ਪਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਗਲੀ ਨੰਬਰ 2 ਬਸੰਤ ਨਗਰ ਅਬੋਹਰ, ਰਾਜ ਕੁਮਾਰ ਪੁੱਤਰ ਕਿਸ਼ੋਰ ਚੰਦ ਵਾਸੀ ਗਲੀ ਨੰਬਰ 7 ਨਾਨਕ ਨਗਰੀ ਅਬੋਹਰ, ਲਵਸਿਮਰਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਬੈਕ ਸਾਈਡ ਸੱਚਖੰਡ ਸਕੂਲ ਅਬੋਹਰ, ਸ਼ਿਵ ਸਿਡਾਨਾ ਉਰਫ਼ ਗੋਰੂ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 7 ਨਾਨਕ ਨਗਰੀ ਅਬੋਹਰ ਅਤੇ 4/5 ਅਣਪਛਾਤੇ ਵਿਅਕਤੀ ਬਾਹਰ ਨਿਕਲੇ, ਜਿਨ੍ਹਾਂ ਨੇ ਕਾਪੇ, ਕਿਰਪਾਨਾਂ ਅਤੇ ਬੇਸਬਾਲ ਫੜੇ ਹੋਏ ਸਨ | ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |