10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦੀ ਅਬੋਹਰ ਆਮਦ 'ਤੇ ਮੈਡੀਕਲ ਕਾਲਜ ਦੀ ਉੱਠੀ ਮੰਗ ਨੇ ਛੇੜਿਆ ਨਵਾਂ ਵਿਵਾਦ

Ad Position 21
No active advertisement
ਅਜੀਤ ਡੈਸਕ 14-06-2026
ਫ਼ਾਜ਼ਿਲਕਾ, 13 ਜੂਨ (ਦਵਿੰਦਰ ਪਾਲ ਸਿੰਘ)- ਭਾਜਪਾ ਵਲੋਂ ਅਬੋਹਰ ਵਿਖੇ ਓ.ਬੀ.ਸੀ.ਸੰਮੇਲਨ ਦੇ ਨਾਂਅ 'ਤੇ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਵਿਚ ਅਬੋਹਰ ਅੰਦਰ ਮੈਡੀਕਲ ਕਾਲਜ ਖੋਲ੍ਹਣ ਦੀ ਆਵਾਜ਼ ਨੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ | ਫ਼ਾਜ਼ਿਲਕਾ ਅੰਦਰ ਮੈਡੀਕਲ ਕਾਲਜ ਬਣਾਉਣ ਦੀ ਮੰਗ ਕਈ ਦਹਾਕਿਆਂ ਤੋਂ ਚੱਲ ਰਹੀ ਹੈ | ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਫ਼ਾਜ਼ਿਲਕਾ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਤੋਂ ਬਾਅਦ ਫ਼ਾਜ਼ਿਲਕਾ ਅੰਦਰ ਉਸ ਸਮੇਂ ਦੇ ਕੇਂਦਰੀ ਸਿਹਤ ਮੰਤਰੀ ਜੇ.ਪੀ.ਨੱਢਾ ਨੇ ਉਸ ਸਮੇਂ ਦੇ ਫ਼ਾਜ਼ਿਲਕਾ ਤੋਂ ਭਾਜਪਾ ਵਿਧਾਇਕ ਸੁਰਜੀਤ ਕੁਮਾਰ ਜਿਆਣੀ ਦੀ ਮੰਗ 'ਤੇ ਫ਼ਾਜ਼ਿਲਕਾ ਅੰਦਰ 100 ਬੈੱਡ ਦਾ ਨਵਾਂ ਹਸਪਤਾਲ ਅਤੇ ਕੈਂਸਰ ਹਸਪਤਾਲ ਬਣਾਉਣ ਦਾ ਨਿਰਮਾਣ ਜੋ ਸ਼ੁਰੂ ਕਰਵਾਇਆ ਸੀ | ਉਹ ਹੁਣ ਹਸਪਤਾਲ ਸ਼ੁਰੂ ਹੋ ਚੁੱਕੇ ਹਨ | ਉਸ ਸਮੇਂ ਭਾਜਪਾ ਵਿਧਾਇਕ ਨੇ ਫ਼ਾਜ਼ਿਲਕਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹੁਣ ਅਗਲਾ ਉਨ੍ਹਾਂ ਦਾ ਜਿਹੜਾ ਸੁਪਨਾ ਫ਼ਾਜ਼ਿਲਕਾ 'ਚ ਮੈਡੀਕਲ ਕਾਲਜ ਬਣਾਉਣ ਦਾ ਹੈ, ਉਹ ਜਲਦੀ ਹੀ ਪੂਰਾ ਹੋਵੇਗਾ | ਪੰਜਾਬ ਵਿਚੋਂ ਅਕਾਲੀ-ਭਾਜਪਾ ਸਰਕਾਰ ਜਾਣ ਤੋਂ ਬਾਅਦ ਭਾਜਪਾ ਦੇ ਸਾਬਕਾ ਵਿਧਾਇਕ ਸ੍ਰੀ ਜਿਆਣੀ ਮੈਡੀਕਲ ਕਾਲਜ ਦੇ ਪ੍ਰਤੀ ਪੂਰੇ ਆਸਵੰਦ ਰਹੇ ਹਨ | ਉਹ ਹੁਣ ਵੀ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਜਿਸ ਦਿਨ ਪੰਜਾਬ ਵਿਚ ਭਾਜਪਾ ਸਰਕਾਰ ਬਣੀ ਤਾਂ ਪਹਿਲਾ ਕੰਮ ਫ਼ਾਜ਼ਿਲਕਾ ਅੰਦਰ ਮੈਡੀਕਲ ਕਾਲਜ ਬਣਾਉਣ ਦਾ ਕੰਮ ਪੂਰਾ ਕਰਨਗੇ | ਉਹ ਇਸ ਸਬੰਧੀ ਭਾਜਪਾ ਦੇ ਕੇਂਦਰੀ ਆਗੂਆਂ ਨੂੰ ਮਿਲਦੇ ਵੀ ਰਹਿੰਦੇ ਹਨ | ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫ਼ਾਜ਼ਿਲਕਾ ਆਮਦ 'ਤੇ ਫ਼ਾਜ਼ਿਲਕਾ 'ਚ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕਰਕੇ ਗਏ ਸਨ | ਹੁਣ ਭਾਜਪਾ ਆਗੂਆਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਹਾਜ਼ਰੀ ਵਿਚ ਅਬੋਹਰ ਵਿਚ ਮੈਡੀਕਲ ਕਾਲਜ ਬਣਾਉਣ ਦੀ ਉੱਠੀ ਮੰਗ ਕਾਰਨ ਨਵੀਂ ਚਰਚਾ ਦਾ ਛਿੜਨਾ ਸੁਭਾਵਿਕ ਹੈ | ਅਬੋਹਰ ਦੇ ਵਿਧਾਇਕ ਸੰਦੀਪ ਜਾਖੜ ਵਲੋਂ ਉਠਾਈ ਇਸ ਮੰਗ ਨੂੰ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਅਤੇ ਭਾਜਪਾ ਆਗੂ ਸੁਨੀਲ ਜਾਖੜ ਵਲੋਂ ਭਰਵੇਂ ਹੁੰਗਾਰੇ ਨੇ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ | ਕਿਉਂ ਕਿ ਫ਼ਾਜ਼ਿਲਕਾ ਦੇ ਭਾਜਪਾ ਆਗੂਆਂ ਕੋਲ ਇਕ ਹੀ ਅਹਿਮ ਮੁੱਦਾ ਮੈਡੀਕਲ ਕਾਲਜ ਦਾ ਹੈ, ਜਿਸ ਨੂੰ ਲੈ ਕੇ ਉਹ ਚੋਣ ਮੈਦਾਨ ਅੰਦਰ ਨਿੱਤਰਨ ਦੀ ਤਿਆਰੀ ਵਿਚ ਹਨ | ਫ਼ਾਜ਼ਿਲਕਾ ਅਤੇ ਅਬੋਹਰ ਵਿਚਕਾਰ 30 ਕਿੱਲੋਮੀਟਰ ਦੀ ਦੂਰੀ ਹੈ | ਇਹ ਅਸੰਭਵ ਜਾਪਦਾ ਹੈ ਕਿ ਕੇਂਦਰ ਸਰਕਾਰ ਪੰਜਾਬ 'ਤੇ ਇਤਨੀ ਮਿਹਰਬਾਨ ਹੋਵੇ ਕਿ ਫ਼ਾਜ਼ਿਲਕਾ ਅਤੇ ਅਬੋਹਰ ਦੋਨੋਂ ਹਲਕਿਆਂ ਵਿਚ ਮੈਡੀਕਲ ਕਾਲਜ ਖੋਲ੍ਹ ਦੇਵੇ | ਲੋਕਾਂ ਅਨੁਸਾਰ ਜਿੱਥੇ ਇਹ ਅਸੰਭਵ ਅਤੇ ਨਾਮੁਨਕਿੰਮ ਜਾਪਦਾ ਹੈ | ਇਸ ਤਰ੍ਹਾਂ ਹੁਣ ਭਾਜਪਾ ਦੇ ਗੜ੍ਹ ਵਾਲੇ ਦੋਨੋਂ ਵਿਧਾਨ ਸਭਾ ਹਲਕਿਆਂ ਅੰਦਰ ਮੈਡੀਕਲ ਕਾਲਜ ਬਣਾਉਣ ਦੀ ਉੱਠੀ ਮੰਗ ਕਿਸ ਕਰਵੱਟ ਬੈਠਦੀ ਹੈ ਅਤੇ ਵਿਧਾਨ ਸਭਾ ਚੋਣਾਂ ਮੌਕੇ ਕਿਸ ਭਾਜਪਾ ਉਮੀਦਵਾਰ ਦੇ ਗਲੇ ਦੀ ਹੱਡੀ ਬਣਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜੇਕਰ ਪਿੰਡ ਵਾਸੀਆਂ ਨੂੰ ਮਨਜ਼ੂਰ ਨਹੀਂ ਤਾਂ ਹਰ ਹਾਲ ਰੁਕਵਾਵਾਂਗੇ ਡੈਮ ਦਾ ਨਿਰਮਾਣ-ਵਿਧਾਇਕ ਸਵਨਾ
Ad Position 24