ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਾਰਡ ਨੰ. 9 ਤੋਂ ‘ਆਪ’ ਉਮੀਦਵਾਰ ਰਜਨੀ ਰਾਣੀ ਦੇ ਚੋਣ ਦਫ਼ਤਰ ਦਾ ਵਿਧਾਇਕ ਗੋਲਡੀ ਕੰਬੋਜ ਵਲੋਂ ਉਦਘਾਟਨ

Ad Position 21
No active advertisement
ਅਜੀਤ ਡੈਸਕ 27-06-2026
ਜਲਾਲਾਬਾਦ, 26 ਜੂਨ (ਕਰਨ ਚੁਚਰਾ)-ਨਗਰ ਕੌਂਸਲ ਜਲਾਲਾਬਾਦ ਦੇ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਜਨੀ ਰਾਣੀ ਦੇ ਚੋਣ ਦਫ਼ਤਰ ਦਾ ਉਦਘਾਟਨ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਭਾਰੀ ਇਕੱਠ ਦੌਰਾਨ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਵਾਰਡ ਵਾਸੀਆਂ, ਪਾਰਟੀ ਵਰਕਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਵੱਡੇ ਇਕੱਠ ਕਾਰਨ ਪੂਰੇ ਇਲਾਕੇ ਵਿਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਸਮਾਗਮ ਦੇ ਪ੍ਰਬੰਧਾਂ ਦੀ ਅਗਵਾਈ ਉਮੀਦਵਾਰ ਰਜਨੀ ਰਾਣੀ ਦੇ ਦਿਓਰ ਅਤੇ ਨੌਜਵਾਨ ਆਗੂ ਅੰਕਿਤ ਕਟਾਰੀਆ ਵਲੋਂ ਕੀਤੀ ਗਈ, ਜਿਨ੍ਹਾਂ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਸਮੂਹ ਵਾਰਡ ਵਾਸੀਆਂ ਦਾ ਨਿੱਘਾ ਸਵਾਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਕਟਾਰੀਆ ਪਰਿਵਾਰ ਇਕ ਸ਼ਰੀਫ਼, ਇਮਾਨਦਾਰ ਅਤੇ ਸਮਾਜ ਸੇਵਾ ਲਈ ਸਮਰਪਿਤ ਪਰਿਵਾਰ ਹੈ, ਜਿਸ ਨੇ ਹਮੇਸ਼ਾ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਰਜਨੀ ਰਾਣੀ ਇਕ ਮਿਹਨਤੀ, ਇਮਾਨਦਾਰ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਹਰ ਵੇਲੇ ਸ਼ਾਮਲ ਰਹਿਣ ਵਾਲੀ ਉਮੀਦਵਾਰ ਹੈ। ਵਿਧਾਇਕ ਗੋਲਡੀ ਕੰਬੋਜ ਨੇ ਭਰੋਸਾ ਜਤਾਇਆ ਕਿ ਵਾਰਡ ਨੰਬਰ 9 ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਦੇ ਮਾਰਜਿਨ ਨਾਲ ਜਿਤਾ ਕੇ ਇਕ ਨਵਾਂ ਰਿਕਾਰਡ ਕਾਇਮ ਕਰੇਗਾ। ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਜਨੀ ਰਾਣੀ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਉਣ ਤਾਂ ਜੋ ਵਾਰਡ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਅੰਕਿਤ ਕਟਾਰੀਆ ਨੇ ਵਿਧਾਇਕ ਗੋਲਡੀ ਕੰਬੋਜ, ਪਾਰਟੀ ਆਗੂਆਂ ਅਤੇ ਵਾਰਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਮਿਲ ਰਿਹਾ ਪਿਆਰ ਅਤੇ ਸਮਰਥਨ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਰਜਨੀ ਰਾਣੀ ਦੀ ਜਿੱਤ ਤੋਂ ਬਾਅਦ ਵਾਰਡ ਵਿਚ ਸਫ਼ਾਈ ਪ੍ਰਬੰਧ, ਸੀਵਰੇਜ, ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ ਅਤੇ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਪੱਤਰਕਾਰਾਂ ਵਲੋਂ ਜਦੋਂ ਵਿਰੋਧੀਆਂ ਦੀ ਪਹਿਚਾਣ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਅੰਕਿਤ ਕਟਾਰੀਆ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਵਿਰੋਧੀਆਂ ਦੀ ਪਹਿਚਾਣ ਬਾਰੇ ਅਸੀਂ ਅੱਜ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। 5 ਜੁਲਾਈ ਦੀ ਸ਼ਾਮ ਨੂੰ ਜਦੋਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ, ਉਸ ਵੇਲੇ ਨਤੀਜੇ ਹੀ ਵਿਰੋਧੀਆਂ ਨੂੰ ਉਨ੍ਹਾਂ ਦੀ ਅਸਲ ਪਹਿਚਾਣ ਬਾਰੇ ਦੱਸ ਦੇਣਗੇ। ਇਸ ਮੌਕੇ ਸ਼ਹਿਰ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿਚ ਕ੍ਰਿਸ਼ਨ ਲਾਲ ਰੰਗਬੁੱਲਾ, ਅਨੀਲ ਘੀਕ, ਰਾਜਿੰਦਰ ਘੀਕ, ਸੋਨੂੰ ਧਮੀਜਾ, ਮਦਨ ਲਾਲ ਗੁੰਬਰ, ਬੰਟੀ ਕਾਠਪਾਲ, ਰਾਜਿੰਦਰ ਕੁਮਾਰ ਬਾਗੋਰੀਆ, ਅੰਕੁਸ਼ ਮੁਟਨੇਜਾ, ਤਰੁਨ ਵਿਜ, ਐਡਵੋਕੇਟ ਸੁਨੀਲ ਰੰਗਬੁੱਲਾ, ਬੱਬੂ ਡੋਡਾ ਅਤੇ ਚੇਅਰਮੈਨ ਦੇਵ ਰਾਜ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ, ਸਮਾਜ ਸੇਵੀ ਅਤੇ ਪਾਰਟੀ ਵਰਕਰ ਸ਼ਾਮਲ ਹੋਏ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਜ਼ਿੰਦਾਬਾਦ ਅਤੇ ਜਗਦੀਪ ਕੰਬੋਜ ਗੋਲਡੀ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਐਨ.ਸੀ.ਸੀ.ਅਤੇ ਸੀ.ਆਰ.ਸੀ.ਕਾਮਿਆਂ ਦੀ ਹੜਤਾਲ ਅਤੇ ਧਰਨਾ ਜਾਰੀ ਅਗਲੀ ਖ਼ਬਰ ਕਿਸਾਨ ਅਤੇ ਆੜ੍ਹਤੀਏ ਵਿਚਾਲੇ ਵਿਵਾਦ ਦੇ ਚੱਲਦੇ ਕਿਸਾਨਾਂ ਨੇ ਮੁੜ ਲਾਇਆ ਝੋਨਾ
Ad Position 24
No active advertisement