ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਡਿਪਟੀ ਕਮਿਸ਼ਨਰ ਵਲੋਂ ਮਹਿਲਾ ਉੱਦਮੀਆਂ ਅਤੇ ਸੈੱਲਫ਼ ਹੈਲਪ ਗਰੁੱਪਾਂ ਨੂੰ ਰੈਂਪ ਸਕੀਮ ਤਹਿਤ ਵੰਡੇ ਗਏ ਚੈੱਕ ਅਤੇ ਸਰਟੀਫਿਕੇਟ

Ad Position 21
No active advertisement
ਅਜੀਤ ਡੈਸਕ 27-06-2026
ਫ਼ਾਜ਼ਿਲਕਾ, 26 ਜੂਨ (ਦਵਿੰਦਰ ਪਾਲ ਸਿੰਘ)-ਔਰਤਾਂ ਨੂੰ ਆਰਥਿਕ ਤੌਰ ’ਤੇ ਆਤਮ-ਨਿਰਭਰ ਬਣਾਉਣ ਅਤੇ ਜ਼ਮੀਨੀ ਪੱਧਰ ’ਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਵੱਡਾ ਕਦਮ ਚੁੱਕਦਿਆਂ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਾਜ਼ਿਲਕਾ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਦੌਰਾਨ ਮਹਿਲਾ ਉੱਦਮੀਆਂ ਅਤੇ ਸੈੱਲਫ਼ ਹੈਲਪ ਗਰੁੱਪਾਂ ਨੂੰ ਚੈੱਕ ਅਤੇ ਪ੍ਰਸ਼ੰਸਾ ਸਰਟੀਫਿਕੇਟ ਵੰਡੇ ਗਏ। ਇਹ ਪੁਰਸਕਾਰ ਕੇਂਦਰ ਸਰਕਾਰ ਦੀ ‘ਰੇਜ਼ਿੰਗ ਐਂਡ ਐਕਸਲਰੇਟਿੰਗ ਐਮ.ਐੱਸ.ਐਮ.ਈ. ਪਰਫਾਰਮੈਂਸ’ (ਰੈਂਪ) ਸਕੀਮ ਤਹਿਤ ‘ਰਾਜ ਮਾਈਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜਿਜ਼ ਅਵਾਰਡਾਂ’ ਵਜੋਂ ਦਿੱਤੇ ਗਏ। ਇਸ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਸਮੂਹਾਂ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਡੰਗਰ ਖੇੜਾ ਦੇ ‘ਨਾਰੀ ਸ਼ਕਤੀ ਸੈੱਲਫ਼ ਹੈਲਪ ਗਰੁੱਪ’ ਨੂੰ ਉਨ੍ਹਾਂ ਦੀਆਂ ਬਿਹਤਰ ਗਤੀਵਿਧੀਆਂ ਲਈ ‘ਪੰਜਾਬ ਵੁਮੈਨ ਐੱਸ.ਐੱਚ.ਜੀ. ਐਕਸੀਲੈਂਸ ਅਵਾਰਡ’ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਵਪਾਰ ਦੇ ਖੇਤਰ ਵਿਚ ਵਧੀਆ ਮੁਕਾਮ ਹਾਸਲ ਕਰਨ ਵਾਲੇ ‘ਛਾਬੜਾ ਬਰਤਨ ਸਟੋਰ’ ਦੇ ਸ੍ਰੀਮਤੀ ਸੁਰੇਖਾ ਛਾਬੜਾ ਨੂੰ ਉਨ੍ਹਾਂ ਦੀ ਉੱਦਮੀ ਸਫਲਤਾ ਲਈ ‘ਮਹਿਲਾ ਉੱਦਮ ਸ਼ਕਤੀ ਅਵਾਰਡ’ ਪ੍ਰਦਾਨ ਕੀਤਾ ਗਿਆ। ਇਸ ਤੋਂ ਇਲਾਵਾ ਸਮਾਜਿਕ ਤਬਦੀਲੀ ਅਤੇ ਬਿਹਤਰ ਵਪਾਰਕ ਉੱਦਮ ਲਈ ਬਾਬਾ ਭੂੰਮਣ ਸ਼ਾਹ ਆਜੀਵਕਾ ਐੱਸ.ਐੱਚ.ਜੀ., ਲੱਡੂ ਗੋਪਾਲ ਐੱਸ.ਐੱਚ.ਜੀ ਅਤੇ ਕੁਮਕੁਮ ਆਜੀਵਕਾ ਐੱਸ.ਐੱਚ.ਜੀ. ਨੂੰ ਉਨ੍ਹਾਂ ਦੇ ਬੇਮਿਸਾਲ ਸਮਾਜਿਕ ਪ੍ਰਭਾਵ ਲਈ ‘ਐਮਪਾਵਰਡ ਐਂਟਰਪ੍ਰਾਈਜ਼ ਐਵਾਰਡਜ਼’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਹ ਪੁਰਸਕਾਰ ਔਰਤਾਂ ਵਿਚ ਵਿੱਤੀ ਸੁਤੰਤਰਤਾ ਨੂੰ ਉਤਸ਼ਾਹਿਤ ਕਰਨ ਅਤੇ ਖੇਤਰ ’ਚ ਐਮ.ਐੱਸ.ਐਮ.ਈ. ਢਾਂਚੇ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇੱਕ ਔਰਤ ਆਤਮ-ਨਿਰਭਰ ਹੁੰਦੀ ਹੈ ਤਾਂ ਪੂਰਾ ਪਰਿਵਾਰ ਅਤੇ ਸਮਾਜ ਤਰੱਕੀ ਕਰਦਾ ਹੈ। ਇਸ ਚੋਣ ਅਤੇ ਪੁਰਸਕਾਰ ਵੰਡ ਦੀ ਪੂਰੀ ਪ੍ਰਕਿਰਿਆ ਜਸਵਿੰਦਰਪਾਲ ਸਿੰਘ, ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਫ਼ਾਜ਼ਿਲਕਾ ਦੀ ਯੋਗ ਅਗਵਾਈ ਹੇਠ ਨੇਪਰੇ ਚੜ੍ਹੀ। ਸਮਾਗਮ ਦਾ ਪ੍ਰਬੰਧ ਅਤੇ ਮੰਚ ਸੰਚਾਲਨ ਨਿਰਵੈਰ ਸਿੰਘ, ਫੰਕਸ਼ਨਲ ਮੈਨੇਜਰ ਅਤੇ ਰੈਂਪ ਸਕੀਮ ਦੇ ਨੋਡਲ ਅਫ਼ਸਰ ਵਲੋਂ ਬਾਖ਼ੂਬੀ ਕੀਤਾ ਗਿਆ। ਇਸ ਦੌਰਾਨ ਆਕਾਸ਼ਦੀਪ ਸਿੰਘ, ਬਲਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਪਿੰਡ ਹੀਰਾ ਵਾਲੀ ਵਿਖੇ ਨਵੀਂ ਬਣੀ ਗਲੀ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਪਾਵਰਕਾਮ ਐਨ.ਸੀ.ਸੀ.ਅਤੇ ਸੀ.ਆਰ.ਸੀ.ਕਾਮਿਆਂ ਦੀ ਹੜਤਾਲ ਅਤੇ ਧਰਨਾ ਜਾਰੀ
Ad Position 24
No active advertisement