ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਦੌਲਤਪੁਰਾ ਨਹਿਰ ’ਚ ਪਾਣੀ ਘੱਟ ਚੱਲਣ ਕਾਰਨ ਕਿਸਾਨ ਦੁਖੀ ਗਰਮੀ ਨਾਲ ਸੁੱਕ ਰਹੀਆਂ ਹਨ ਕਿਸਾਨਾਂ ਦੀਆਂ ਫ਼ਸਲਾਂ

Ad Position 21
No active advertisement
ਅਜੀਤ ਡੈਸਕ 29-06-2026
ਅਬੋਹਰ, 28 ਜੂਨ (ਸੁਖਜੀਤ ਸਿੰਘ ਬਰਾੜ)-ਇਲਾਕੇ ਦੇ ਸਰਹੱਦੀ ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲੀ ਦੌਲਤਪੁਰਾ ਨਹਿਰ ’ਚ ਬੀਤੇ ਕੁੱਝ ਹਫ਼ਤਿਆਂ ਤੋਂ ਘੱਟ ਮਾਤਰਾ ਵਿਚ ਨਹਿਰੀ ਪਾਣੀ ਚੱਲਣ ਕਾਰਨ ਕਿਸਾਨਾਂ ’ਚ ਹਾਹਾਕਾਰ ਮੱਚੀ ਹੋਈ ਹੈ। ਕਿਸਾਨ ਆਗੂ ਗੁਰਸੇਵਕ ਸਿੰਘ ਪੰਜਾਵਾ, ਅਜੈ ਕੁਮਾਰ ਵਧਵਾ, ਦੇਵੀ ਲਾਲ, ਰਣਜੀਤ ਸਿੰਘ ਕੁਮਾਰ ਆਦਿ ਕਿਸਾਨਾਂ ਨੇ ਦੱਸਿਆ ਕਿ ਬੀਤੇ ਦੋ ਤਿੰਨ ਹਫ਼ਤਿਆਂ ਤੋਂ ਇਸ ਨਹਿਰ ਵਿਚ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਕਾਰਨ ਟੇਲ ਦੇ ਪਿੰਡ ਉਸਮਾਨ ਖੇੜਾ, ਤੂਤਵਾਲਾ, ਕੱਲਰ ਖੇੜਾ, ਪੰਜਾਵਾ, ਦੀਵਾਨ ਖੇੜਾ, ਗਿੱਦੜਾਂ ਵਾਲੀ ਆਦਿ ਪਿੰਡਾਂ ’ਚ ਤਾਂ ਸਿੰਚਾਈ ਲਈ ਨਾ ਮਾਤਰ ਹੀ ਪਾਣੀ ਪੁੱਜਦਾ ਹੈ। ਜਿਸ ਕਾਰਨ ਕਿਸਾਨ ਬਹੁਤ ਦੁਖੀ ਹਨ। ਇਸ ਇਲਾਕੇ ’ਚ ਧਰਤੀ ਦੇ ਥੱਲੇ ਦਾ ਪਾਣੀ ਵੀ ਖਾਰਾ ਹੈ। ਨਹਿਰ ਦੀ ਟੇਲ ਵੀ 12 ਹਿੱਸਿਆ ’ਚ ਸਿਰਫ਼ 7 ਹਿੱਸੇ ਹੀ ਚੱਲਦੀ ਹੈ। ਕਿਸਾਨਾਂ ਨੇ ਦੱਸਿਆ ਕਿ ਗਰਮੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਕਿੰਨੂ ਮਾਲਟੇ ਦੇ ਬਾਗ਼ ਅਤੇ ਫ਼ਸਲਾਂ ਸੁੱਕ ਰਹੀਆਂ ਹਨ। ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਦੌਲਤਪੁਰਾ ਨਹਿਰ ’ਚ ਤੁਰੰਤ ਪੂਰੇ ਪਾਣੀ ਦੀ ਸਪਲਾਈ ਛੱਡੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਬੋਹਰ ਦੇ ਨਹਿਰੂ ਸਟੇਡੀਅਮ ਦੀ ਆਭਾ ਬਹਾਲ ਕਰਨ ਲਈ ਸ਼ਹਿਰ ਦੇ ਸਮਾਜ ਸੇਵੀਆਂ ਨੇ ਮੋਰਚਾ ਸੰਭਾਲਿਆ ਅਗਲੀ ਖ਼ਬਰ ਅਰੁਣ ਨਾਰੰਗ ਨੇ ਅਜੀਤ ਨਗਰ ’ਚ ‘ਲੋਕ ਮਿਲਣੀ’ ਪ੍ਰੋਗਰਾਮ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24
No active advertisement