ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਅਬੋਹਰ ਦੇ ਨਹਿਰੂ ਸਟੇਡੀਅਮ ਦੀ ਆਭਾ ਬਹਾਲ ਕਰਨ ਲਈ ਸ਼ਹਿਰ ਦੇ ਸਮਾਜ ਸੇਵੀਆਂ ਨੇ ਮੋਰਚਾ ਸੰਭਾਲਿਆ

Ad Position 21
No active advertisement
ਅਜੀਤ ਡੈਸਕ 29-06-2026
ਅਬੋਹਰ, 28 ਜੂਨ (ਤੇਜਿੰਦਰ ਸਿੰਘ ਖ਼ਾਲਸਾ) ਅਬੋਹਰ ਸ਼ਹਿਰ ਦੇ ਵਿਚ-ਵਿਚਾਲੇ ਸਥਿਤ ਨਹਿਰੂ ਸਟੇਡੀਅਮ ਪਿਛਲੇ ਲੰਬੇ ਸਮੇਂ ਤੋਂ ਖੰਡਰ ਬਣਿਆ ਹੋਇਆ ਸੀ, ਦੀ ਸਾਫ਼ ਸਫ਼ਾਈ ਅਤੇ ਪੁਰਾਤਨ ਦਿੱਖ ਬਹਾਲ ਕਰਨ ਦੇ ਲਈ ਇਲਾਕੇ ਦੇ ਸਮਾਜਸੇਵੀ ਅਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਇਕ ਮੰਚ ’ਤੇ ਇਕੱਠੇ ਹੋ ਕੇ ਕਾਰਜ ਲਈ ਜੁੱਟ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਅਬੋਹਰ ਦੇ ਅਰੋੜਵੰਸ਼ ਚੌਂਕ ਦੇ ਸਾਹਮਣੇ ਸਥਿਤ ਨਹਿਰੂ ਸਟੇਡੀਅਮ ਪਿਛਲੇ ਲੰਬੇ ਸਮੇਂ ਤੋਂ ਖੰਡਰ ਬਣਿਆ ਹੋਇਆ ਸੀ, ਜਿੱਥੇ ਵੱਡੇ-ਵੱਡੇ ਖੱਡੇ, ਝਾੜੀਆਂ ਆਦਿ ਤੋਂ ਇਲਾਵਾ ਨਸ਼ਈ ਲੋਕਾਂ ਦਾ ਅੱਡਾ ਬਣਿਆ ਹੋਇਆ ਸੀ। ਜਿਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਇੰਦਰਜੀਤ ਬੁਲੰਦੀ, ਕਾਂਗਰਸੀ ਆਗੂ ਸੁਭਾਸ਼ ਬਾਘਲਾ, ਅਰੋੜਾ ਵਿਕਾਸ ਮੰਚ ਦੇ ਆਗੂ ਗਗਨ ਚੁੱਘ ਆਦਿ ਸਣੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਨਹਿਰੂ ਸਟੇਡੀਅਮ ਦੀ ਦਿੱਖ ਬਹਾਲ ਕਰਨ ਦੇ ਲਈ ਯਤਨ ਆਰੰਭੇ ਗਏ ਹਨ। ਜਿਸ ਵਿਚ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਭ ਤੋਂ ਪਹਿਲਾ ਨਹਿਰੂ ਸਟੇਡੀਅਮ ਦੀ ਪੁਰਾਣੀ ਦਿੱਖ ਬਹਾਲ ਕਰਨ ਦੇ ਲਈ ਝਾੜੀਆਂ ਪਟਾ ਕੇ ਸਾਫ਼ ਸਫ਼ਾਈ ਕਰਵਾਈ ਗਈ। ਇਸ ਉਪਰੰਤ ਵੱਡੇ ਖੱਡਿਆਂ ਨੂੰ ਮਿੱਟੀ ਨਾਲ ਭਰਿਆ ਗਿਆ ਅਤੇ ਹੁਣ ਲੈਵਲ ਬਰਾਬਰ ਕਰਕੇ ਬੱਚਿਆਂ ਦੇ ਖੇਡਣ ਯੋਗ ਬਣਾਉਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬੈਠਣ ਲਈ ਬੈਂਚ ਆਦਿ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸਟੇਡੀਅਮ ਦੇ ਇਕ ਪਾਸੇ ਨਸ਼ੇੜੀਆਂ ਦਾ ਬਣਿਆ ਅੱਡਾ ਵੀ ਖ਼ਤਮ ਕਰ ਦਿੱਤਾ ਗਿਆ ਹੈ। ਇੰਦਰਜੀਤ ਬੁਲੰਦੀ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਉਕਤ ਨਹਿਰੂ ਸਟੇਡੀਅਮ ਦੀ ਪੁਰਾਤਨ ਦਿੱਖ ਨੂੰ ਬਹਾਲ ਕੀਤੀ ਜਾਵੇ ਜੋ ਕਿ ਰਾਜਸੀ ਅਣਦੇਖੀ ਦੇ ਕਾਰਨ ਖੰਡਰ ਬਣ ਚੁੱਕਾ ਸੀ। ਜ਼ਿਕਰਯੋਗ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਦੇ ਨਹਿਰੂ ਸਟੇਡੀਅਮ ਦੇ ਨਵੀਨੀਕਰਨ ਤਹਿਤ ਆਭਾ ਪਾਰਕ ਬਣਾਉਣ ਦਾ ਪ੍ਰਪੋਜਲ ਰੱਖਿਆ ਗਿਆ ਸੀ ਪਰ ਪੰਜਾਬ ਵਿਚ ਸੱਤਾ ਪਰਿਵਰਤਨ ਹੁੰਦੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਜਦ ਕਿ ਵਿਧਾਇਕ ਭਾਰਤੀ ਜਨਤਾ ਪਾਰਟੀ ਦਾ ਹੋਣ ਕਾਰਨ ਅਬੋਹਰ ਸ਼ਹਿਰ ਦੇ ਚੱਲ ਰਹੇ ਕੰਮ ਰੁਕ ਗਏ ਜਦ ਕਿ ਦੂਜੇ ਪਾਸੇ ਨਗਰ ਨਿਗਮ ਵਿਚ ਵੀ ਭਾਜਪਾ ਬੋਰਡ ਹੋਣ ਕਾਰਨ ਸ਼ਹਿਰ ਵਿਕਾਸ ਕਾਰਜ ਨੂੰ ਤਰਸਦਾ ਰਿਹਾ। ਅਜਿਹੇ ਹਾਲਾਤਾਂ ਵਿਚ ਨਹਿਰੂ ਸਟੇਡੀਅਮ ’ਤੇ ਲਗਾਏ ਕਰੋੜਾਂ ਰੁਪਏ ਵੀ ਵਿਅਰਥ ਸਾਬਤ ਹੋਣ ਲੱਗੇ ਅਤੇ ਖੰਡਰ ਬਣਦੇ ਜਾ ਰਹੇ ਨਹਿਰੂ ਸਟੇਡੀਅਮ ਨੂੰ ਬਹਾਲ ਕਰਨ ਦੇ ਲਈ ਸਮਾਜ ਸੇਵੀ ਲੋਕਾਂ ਨੇ ਅੱਗੇ ਆ ਕੇ ਹੁਣ ਮੋਰਚਾ ਸੰਭਾਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਫਿਰੋਜ਼ਪੁਰ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਸੰਸਥਾਵਾਂ ਵਲੋਂ ਸਾਂਝੀ ਮੁਹਿੰਮ ਦਾ ਆਗਾਜ਼ ਜੰਗਲਾਤ ਵਿਭਾਗ ਦੇ ਸਹਿਯੋਗ... ਅਗਲੀ ਖ਼ਬਰ ਦੌਲਤਪੁਰਾ ਨਹਿਰ ’ਚ ਪਾਣੀ ਘੱਟ ਚੱਲਣ ਕਾਰਨ ਕਿਸਾਨ ਦੁਖੀ ਗਰਮੀ ਨਾਲ ਸੁੱਕ ਰਹੀਆਂ ਹਨ ਕਿਸਾਨਾਂ ਦੀਆਂ ਫ਼ਸਲਾਂ
Ad Position 24
No active advertisement